ਨਵੀਂ ਦਿੱਲੀ— ਸਾਬਕਾ ਜੇਤੂ ਸ਼ਮੀਮ ਖਾਨ ਨੇ ਇੰਡੀਅਨ ਆਇਲ ਸਰਵੋ ਮਾਸਟਰਸ ਗੋਲਫ ਟੂਰਨਾਮੈਂਟ ਦੇ ਰੋਮਾਂਚਕ ਮੁਕਾਬਲੇ ਦੇ ਪਲੇਅ ਆਫ 'ਚ ਸ਼ਨੀਵਾਰ ਨੂੰ ਗੌਰਵ ਪ੍ਰਤਾਪ ਸਿੰਘ ਨੂੰ ਪਛਾੜ ਕੇ ਖਿਤਾਬ ਦਾ ਬਚਾਅ ਕੀਤਾ। ਚੌਥੇ ਦਿਨ ਦੇ ਖੇਡ ਦੇ ਬਾਅਦ ਦਿੱਲੀ ਦੇ ਸ਼ਮੀਮ ਦਾ (70-70-65-74) ਅਤੇ ਨੋਇਡਾ ਦੇ ਗੌਰਵ (72-68-69-70) ਦਾ ਸਕੋਰ ਬਰਾਬਰ ਨੌ ਅੰਡਰ 279 ਦਾ ਸੀ। ਸ਼ਮੀਮ ਨੇ ਤੀਜੇ ਵਾਧੂ ਹੋਲ 'ਚ ਗੇਂਦ ਪਾ ਕੇ ਖਿਤਾਬ ਆਪਣੇ ਨਾਂ ਕੀਤਾ।
ਚੰਡੀਗੜ੍ਹ ਦੇ ਹਰਿੰਦਰ ਗੁਪਤਾ ਅੱਠ ਅੰਡਰ 280 ਦੇ ਸਕੋਰ ਦੇ ਨਾਲ ਤੀਜੇ ਸਥਾਨ 'ਤੇ ਰਹੇ। ਸ਼ਮੀਮ ਲਈ ਡਿਗਬੋਈ ਗੋਲਫ ਲਿੰਕਸ 'ਚ ਇਹ ਤੀਜਾ ਖਿਤਾਬ ਹੈ। ਉਨ੍ਹਾਂ ਨੇ ਪਿਛਲੇ ਸਾਲ ਵੀ ਵੀਰ ਅਹਿਲਾਵਤ ਨੂੰ ਪਲੇਅ ਆਫ 'ਚ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ ਸੀ। ਇਸ ਜਿੱਤ ਨਾਲ ਉਹ 2018 ਪੀ.ਜੀ.ਟੀ.ਆਈ. ਆਫ ਮੈਰਿਟ 'ਚ 15ਵੇਂ ਤੋਂ ਅੱਠਵੇਂ ਸਥਾਨ 'ਤੇ ਆ ਗਏ ਹਨ।
ਰਾਸ਼ਟਰਪਤੀ, ਪ੍ਰਧਾਨਮੰਤਰੀ ਤੇ ਦੇਸ਼ ਨੇ ਮੈਰੀਕਾਮ ਨੂੰ ਦਿੱਤੀ ਵਧਾਈ
NEXT STORY