ਕੋਲੰਬੋ- ਸ਼ੰਮੀ ਸਿਲਵਾ ਨੂੰ ਸੋਮਵਾਰ ਨੂੰ ਇੱਥੇ 64ਵੀਂ ਸਾਲਾਨਾ ਆਮ ਸਭਾ ਵਿਚ ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ.) ਦਾ ਫਿਰ ਤੋਂ ਮੁਖੀ ਚੁਣਿਆ ਗਿਆ। ਐੱਸ. ਐੱਲ. ਸੀ. ਨੇ ਕਿਹਾ ਕਿ ਉਸ ਨੂੰ 2025-27 ਦੇ ਕਾਰਜਕਾਲ ਲਈ ਨਿਰਵਿਰੋਧ ਚੁਣਿਆ ਗਿਆ। ਇਹ ਮੁਖੀ ਦੇ ਰੂਪ ਵਿਚ ਉਸਦਾ ਲਗਾਤਾਰ ਚੌਥਾ ਕਾਰਜਕਾਲ ਹੈ ਤੇ ਤੀਜੀ ਵਾਰ ਉਸ ਨੂੰ ਨਿਰਵਿਰੋਧ ਚੁਣਿਆ ਗਿਆ ਹੈ। ਸਿਲਵਾ ਨੂੰ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਮੌਜੂਦਾ ਮੁਖੀ ਭਾਰਤ ਦੇ ਜੈ ਸ਼ਾਹ ਦੇ ਸਹਿਯੋਗੀ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਉਸ ਨੇ ਪਿਛਲੇ ਸਾਲ ਦਸੰਬਰ ਵਿਚ ਏਸ਼ੀਆਈ ਕ੍ਰਿਕਟ ਪ੍ਰੀਸ਼ਦ ਦੇ ਮੁਖੀ ਦੇ ਰੂਪ ਵਿਚ ਸ਼ਾਹ ਦੀ ਜਗ੍ਹਾ ਲਈ ਸੀ। ਸਿਲਵਾ ਦਾ ਕਾਰਜਕਾਲ 2023 ਵਿਚ ਤਤਕਾਲੀਨ ਖੇਡ ਮੰਤਰੀ ਰੌਸ਼ਨ ਰਾਣਾਸਿੰਘੇ ਦੇ ਨਾਲ ਉਸਦੇ ਟਕਰਾਅ ਨਾਲ ਪ੍ਰਭਾਵਿਤ ਰਿਹਾ ਸੀ।
IPL 2025 ਵਿਚਾਲੇ ਨਵੇਂ ਸੈਂਟਰਲ ਕੰਟਰੈਕਟ ਦਾ ਐਲਾਨ, ਇਨ੍ਹਾਂ ਤਿੰਨ ਕ੍ਰਿਕਟਰਾਂ ਨੂੰ ਕੀਤਾ ਗਿਆ ਬਾਹਰ
NEXT STORY