ਲੰਡਨ— ਆਸਟਰੇਲੀਆ ਦੇ ਮਹਾਨ ਸਪਿਨਰ ਸ਼ੇਨ ਵਾਰਨ ਨੇ ਕਿਹਾ ਕਿ ਐੱਮ.ਸੀ.ਸੀ. ਦੀ ਪ੍ਰਭਾਵਸ਼ਾਲੀ ਵਿਸ਼ਵ ਕ੍ਰਿਕਟ ਕਮੇਟੀ 'ਚ ਉਹ ਕਾਫੀ ਯੋਗਦਾਨ ਦੇ ਸਕਦੇ ਹਨ ਜਿਸ 'ਚ ਉਨ੍ਹਾਂ ਨੂੰ ਨਿਯੁਕਤ ਕੀਤਾ ਗਿਆ ਹੈ। ਐੱਮ.ਸੀ.ਸੀ. ਦੀ ਵਿਸ਼ਵ ਕ੍ਰਿਕਟ ਕਮੇਟੀ ਖੇਡ ਨਿਯਮਾਂ ਦੇ ਬਦਲਾਅ ਦਾ ਸੁਝਾਅ ਦਿੰਦੀ ਹੈ। ਵਾਰਨ 49 ਸਾਲਾ ਸਾਥੀ ਆਸਟਰੇਲੀਆਈ ਖਿਡਾਰੀ ਰੋਡ ਮਾਰਸ਼ ਦੀ ਜਗ੍ਹਾ ਲੈਣਗੇ ਜਿਨ੍ਹਾਂ ਨੇ 2012 ਤੋਂ ਕਮੇਟੀ ਦਾ ਹਿੱਸਾ ਹੋਣ ਦੇ ਬਾਅਦ ਅਹੁਦਾ ਛੱਡਿਆ ਸੀ।

ਵਾਰਨ ਨੇ ਬਿਆਨ 'ਚ ਕਿਹਾ, ''ਐੱਮ.ਸੀ.ਸੀ. ਦੀ ਵਿਸ਼ਵ ਕ੍ਰਿਕਟ ਕਮੇਟੀ ਦਾ ਮੈਂਬਰ ਹੋਣ ਲਈ ਪੁੱਛਿਆ ਜਾਣਾ ਸਨਮਾਨ ਦੀ ਗੱਲ ਹੈ।'' ਉਨ੍ਹਾਂ ਕਿਹਾ, ''ਇਹ ਕ੍ਰਿਕਟ ਲਈ ਬੇਹੱਦ ਰੋਮਾਂਚਕ ਸਮਾਂ ਹੈ ਅਤੇ ਉਮੀਦ ਕਰਦਾ ਹਾਂ ਕਿ ਚਰਚਾ ਅਤੇ ਬਹਿਸ 'ਚ ਮੈਂ ਕਾਫੀ ਯੋਗਦਾਨ ਦੇ ਸਕਾਂਗਾ। ਮੈਂ ਕਮੇਟੀ ਦੇ ਕੰਮ 'ਚ ਯੋਗਦਾਨ ਦੇਣ ਲਈ ਉਤਸ਼ਾਹਤ ਹਾਂ।'' ਇਕ ਖਿਡਾਰੀ ਦੇ ਤੌਰ 'ਤੇ ਵਾਰਨ ਨੇ ਸਭ ਤੋਂ ਪਹਿਲਾਂ 700 ਟੈਸਟ ਵਿਕਟਾਂ ਦੇ ਅੰਕੜੇ ਨੂੰ ਛੋਹਿਆ ਅਤੇ ਉਹ 708 ਟੈਸਟ ਵਿਕਟਾਂ ਦੇ ਨਾਲ ਟੈਸਟ ਕ੍ਰਿਕਟ ਦੇ ਸਭ ਤੋਂ ਸਫਲ ਗੇਂਦਬਾਜ਼ਾਂ ਦੀ ਸੂਚੀ 'ਚ ਦੂਜੇ ਸਥਾਨ 'ਤੇ ਹਨ। ਉਨ੍ਹਾਂ ਨੇ 1992 ਤੋਂ 2007 ਵਿਚਾਲੇ ਆਸਟਰੇਲੀਆ ਵੱਲੋਂ 145 ਟੈਸਟ ਖੇਡੇ।
ਵਿੰਡੀਜ਼ ਖਿਲਾਫ ਚੌਥੇ ਵਨ ਡੇ 'ਚ ਸਚਿਨ ਕਰਨਗੇ ਇਹ ਖਾਸ ਕੰਮ
NEXT STORY