ਨਵੀਂ ਦਿੱਲੀ : ਇਸ ਵਰਲਡ ਕੱਪ ਦੀ ਸ਼ੁਰੂਆਤ ਹੀ ਵਿਵਾਦਾਂ ਤੋਂ ਹੋਈ ਹੈ। ਆਸਟਰੇਲੀਆ ਨੂੰ ਪਾਕਿਸਤਾਨ ਖਿਲਾਫ ਆਪਣਾ ਪਹਿਲਾ ਮੈਚ ਖੇਡਣਾ ਸੀ। ਮੁਕਾਬਲੇ ਤੋਂ ਪਹਿਲਾਂ ਹੀ ਸ਼ੇਨ ਵਾਰਨ ਦਾ ਡ੍ਰਗ ਟੈਸਟ ਪਾਜ਼ਿਟਿਵ ਰਿਹਾ ਜਿਸ ਕਾਰਨ ਵਾਰਨ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਗਿਆ। ਆਸਟਰੇਲੀਆ ਲਈ ਇਹ ਸਭ ਤੋਂ ਵੱਡਾ ਝਟਕਾ ਸੀ। ਕ੍ਰਿਕਟ ਆਸਟਰੇਲੀਆ ਨੇ ਕਿਹਾ ਕਿ ਵਾਰਨ ਨੂੰ ਤੁਰੰਤ ਵਾਪਸ ਆਸਟਰੇਲੀਆ ਭੇਜਿਆ ਜਾ ਰਿਹਾ ਹੈ। ਵਾਰਨ ਦੇ ਯੂਰਿਨ ਵਿਚ ਮੋਡੁਰੋਟਿਕ ਦਵਾ ਪਾਈ ਗਈ ਸੀ। ਇਹ ਤਣਾਅ, ਬਲਡ ਪ੍ਰੈਸ਼ਰ ਨੂੰ ਕੰਟ੍ਰੋਲ ਕਰਦੀ ਹੈ। ਇਸ 'ਤੇ ਆਈ. ਸੀ. ਸੀ. ਵੱਲੋਂ ਪਾਬੰਦੀ ਲਗਾਈ ਲਗਾਈ ਜਾ ਚੁੱਕੀ ਸੀ।

ਪੋਂਟਿੰਗ ਨੇ ਕਿਹਾ, ''ਉਨ੍ਹਾਂ ਨੇ ਸਭ ਕੁੱਝ ਜਾਂਚ ਲਿਆ ਹੈ। ਵਾਰਨ ਇਕ ਦਹਾਕੇ ਤੋਂ ਕ੍ਰਿਕਟ ਖੇਡ ਰਹੇ ਹਨ। ਇਸ ਤਰ੍ਹਾਂ ਦਾ ਰਵੱਈਆ ਪਾਗਲਪਨ ਹੈ।'' ਟੀਮ ਮੈਨੋਜਰ ਟਵੀਟ ਬੋਨਾਰਡ ਨੇ ਟੀਮ ਮੀਟਿੰਗ ਬੁਲਾਈ ਹੈ। ਇਸ ਵਿਚ ਵਾਰਨ ਵੀ ਹਾਜ਼ਰ ਸੀ। ਕਪਤਾਨ ਨੇ ਖਿਡਾਰੀਆਂ ਨੂੰ ਰਾਤ ਦੇ ਖਾਣੇ ਲਈ ਭੇਜ ਦਿੱਤਾ। ਪੋਂਟਿੰਗ ਨੇ ਖਿਡਾਰੀਆਂ ਨੂੰ ਕਿਹਾ, ''ਸਾਨੂੰ ਇਸ ਵਿਵਾਦ 'ਤੇ ਕਾਬੂ ਪਾਉਣਾ ਹੈ। ਇਸ ਨੂੰ ਭੁੱਲ ਜਾਓ। ਸਾਨੂੰ ਮੈਚ ਜਿੱਤਣਾ ਹੈ।'' ਇਸ ਦੌਰਾਨ ਵਾਰਨ ਨੇ ਵੀ ਮੀਡੀਆ ਨੂੰ ਕਿਹਾ ਕਿ ਮੈਂ ਟੈਸਟ ਦੇ ਰਿਜ਼ਲਟ ਤੋਂ ਬਾਅਦ ਪਰੇਸ਼ਾਨ ਹੋ ਗਿਆ ਸੀ। ਮੈਂ ਕਿਸੇ ਵੀ ਪਾਬੰਦੀਸ਼ੁਦਾ ਦਵਾਈ ਦਾ ਇਸਤੇਮਾਲ ਨਹੀਂ ਕੀਤਾ। ਆਪਣੀ ਮਾਂ ਦੀ ਸਲਾਹ 'ਤੇ ਭਾਰ ਘਟਾਉਣ ਦੀ ਦਵਾਈ ਲਈ ਸੀ।
ਹਾਲਾਤ ਦੇ ਅਨੁਕੂਲ ਬਣਨ ਲਈ ਗੇਂਦਬਾਜ਼ੀ ਮਸ਼ੀਨ ਦਾ ਇਸਤੇਮਾਲ ਕਰਾਂਗੇ : ਮੇਂਡਿਸ
NEXT STORY