ਲੰਦਨ — ਭਾਰਤ ਦੇ ਸਭ ਤੋਂ ਖ਼ੁਰਾਂਟ ਖਿਡਾਰੀ ਲਿਏਂਡਰ ਪੇਸ ਦਾ ਸਾਲ ਦੇ ਤੀਜੇ ਗਰੈਂਡ ਸਲੇਮ ਵਿੰਬਲਡਨ ਟੈਨਿਸ ਚੈਂਪਿਅਨਸ਼ਿਪ 'ਚ ਸਫਰ ਖ਼ਤਮ ਹੋ ਗਿਆ ਹੈ ਜਦ ਕਿ ਦਿਵਿਜ ਸ਼ਰਨ ਨੇ ਪੁਰਸ਼ ਡਬਲ ਦੇ ਤੀਜੇ ਦੌਰ 'ਚ ਜਗ੍ਹਾ ਬਣਾ ਲਈ ਹੈ। ਪੁਰਸ਼ ਡਬਲ ਤੋਂ ਬਾਹਰ ਹੋ ਚੁੱਕੇ ਪੇਸ ਮਿਕਸ ਡਬਲ ਦੇ ਪਹਿਲੇ ਦੌਰ 'ਚ ਵੀ ਹਾਰ ਗਏ। ਪੇਸ ਤੇ ਉਨ੍ਹਾਂ ਦੀ ਜੋੜੀਦਾਰ ਆਸਟਰੇਲੀਆ ਦੀ ਸਾਮੰਥਾ ਸਤੋਸੁਰ ਨੂੰ ਬ੍ਰੀਟੀਸ਼ ਜੋੜੀ ਇਵਾਨ ਹੋਏਤ ਤੇ ਏਡੇਨ ਸਿਲਵਾ ਨੇ ਇਕ ਘੰਟੇ 42 ਮਿੰਟ 'ਚ 6-4, 2-6,6-4 ਨਾਲ ਹਰਾਇਆ।
ਦਿਵਿਜ ਸ਼ਰਨ ਤੇ ਉਨ੍ਹਾਂ ਦੇ ਬ੍ਰਾਜ਼ੀਲੀ ਜੋੜੀਦਾਰ ਮਾਕਰਸੇਲੋ ਡੇਮੋਲਿਨਰ ਨੇ ਬੈਲਜ਼ਿਅਮ ਦੀ ਜੋੜੀ ਸੇਂਡਰ ਗਿਲੇ ਤੇ ਜੋਰਾਨ ਵਲੀਗੇਨ ਨੂੰ ਤਿੰਨ ਘੰਟੇ ਇਕ ਮਿੰਟ ਦੇ ਸੰਘਰਸ਼ਪੂਰਨ ਮੁਕਾਬਲੇ 'ਚ 7-6,5-7,7-6, 6-4 ਨਾਲ ਹਰਾ ਕੇ ਤੀਜੇ ਦੌਰ 'ਚ ਦਾਖਲ ਕਰ ਲਿਆ। 33 ਸਾਲ ਦਾ ਦਿਵਿਜ ਸ਼ਰਨ ਇਸ ਸਾਲ ਆਸਟਰੇਲੀਅਨ ਓਪਨ ਦੇ ਪਹਿਲੇ ਤੇ ਫਰੈਂਚ ਓਪਨ ਦੇ ਦੂਜੇ ਦੌਰ 'ਚ ਬਾਹਰ ਹੋ ਗਏ ਸਨ ਪਰ ਇੱਥੇ ਉਨ੍ਹਾਂ ਨੇ ਤੀਜੇ ਦੌਰ 'ਚ ਸਥਾਨ ਬਣਾ ਲਿਆ ਹੈ। ਉਹ ਪਿਛਲੇ ਸਾਲ ਵਿੰਬਲਡਨ ਦੇ ਕੁਆਟਰਫਾਈਨਲ ਤੱਕ ਪੁੱਜੇ ਸਨ।
ਦੁਨੀਆ ਦੇ ਸਾਬਕਾ ਨੰਬਰ ਦੋ ਖਿਡਾਰੀ ਇਵਾਂਚੁਕ ਨਾਲ ਸਰੀਨ ਦਾ ਸਾਹਮਣਾ
NEXT STORY