ਸ਼ਾਰਜਾਹ (ਨਿਕਲੇਸ਼ ਜੈਨ)— ਦੁਬਈ ਵਿਚ 21 ਦੇਸ਼ਾਂ ਦੇ 178 ਖਿਡਾਰੀਆਂ ਵਿਚਾਲੇ ਦੁਨੀਆ ਦੇ ਸਭ ਤੋਂ ਵੱਡੇ ਸ਼ਤਰੰਜ ਕਲੱਬ ਵਿਚ ਏਸ਼ੀਆ ਦੀਆਂ ਸਭ ਤੋਂ ਮਜ਼ਬੂਤ ਪ੍ਰਤੀਯੋਗਿਤਾਵਾਂ ਵਿਚੋਂ ਇਕ ਸ਼ਾਰਜਾਹ ਮਾਸਟਰਜ਼ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ਦਾ 7ਵਾਂ ਰਾਊਂਡ ਭਾਰਤ ਦੇ ਲਿਹਾਜ਼ ਨਾਲ ਪੂਰੀ ਤਰ੍ਹਾਂ ਨੰਨ੍ਹੇ ਖਿਡਾਰੀਆਂ ਆਦਿੱਤਿਆ ਮਿਤਲ ਤੇ ਨਿਹਾਲ ਸਰੀਨ ਦੇ ਨਾਂ ਰਿਹਾ। ਇਕ ਹੋਰ ਆਦਿੱਤਿਆ ਨੇ ਈਰਾਨ ਦੇ ਵੱਡੇ ਨਾਂ ਮੰਨੇ ਜਾਣ ਵਾਲੇ ਗ੍ਰੈਂਡਮਾਸਟਰ ਇਦਾਨੀ ਪੌਯਾ ਨੂੰ ਹਰਾਉਂਦਿਆਂ ਸਨਸਨੀ ਫੈਲਾ ਦਿੱਤੀ। 13 ਸਾਲਾ ਆਦਿੱਤਿਆ, ਜਿਸ ਨੇ ਅਜੇ ਕੁਝ ਹੀ ਦਿਨ ਪਹਿਲਾਂ ਇੰਟਰਨੈਸ਼ਨਲ ਮਾਸਟਰ ਦੀ ਉਪਾਧੀ ਹਾਸਲ ਕੀਤੀ ਹੈ । ਪਿਛਲੇ ਲਗਾਤਾਰ 2 ਮੈਚਾਂ ਵਿਚ ਪਹਿਲਾਂ ਵੈਨੇਜ਼ੁਏਲਾ ਦੇ ਐਡੂਆਰਡੋ ਇਟੂਰਿਜਗਾ ਨੂੰ ਹਰਾਇਆ ਤੇ ਹੁਣ ਇਦਾਨੀ ਨੂੰ ਹਰਾਉਂਦਿਆਂ ਉਸ ਨੇ ਗ੍ਰੈਂਡ ਮਾਸਟਰ ਨਾਰਮ ਵੱਲ ਕਦਮ ਵਧਾ ਦਿੱਤੇ ਹਨ। ਨਾਲ ਹੀ ਉਹ ਸਾਰੇ ਭਾਰਤੀ ਖਿਡਾਰੀਆਂ ਵਿਚ ਸਭ ਤੋਂ ਅੱਗੇ ਪਹੁੰਚ ਗਿਆ ਹੈ ਤੇ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਜਦੋਂ ਉਹ 8ਵੇਂ ਰਾਊਂਡ ਵਿਚ ਯੂਕ੍ਰੇਨ ਦੇ ਲੈਅ ਵਿਚ ਚੱਲ ਰਹੇ ਗ੍ਰੈਂਡ ਮਾਸਟਰ ਯੂਰੀ ਨਾਲ ਮੁਕਾਬਲਾ ਖੇਡੇਗਾ ਤਦ ਕੀ ਉਹ ਜਿੱਤ ਦੀ ਹੈਟ੍ਰਿਕ ਲਾਏਗਾ ਜਾਂ ਨਹੀਂ।
ਦੂਜਾ ਵੱਡਾ ਮੈਚ ਭਾਰਤ ਲਈ ਰਿਹਾ, ਜਦੋਂ ਨਿਹਾਲ ਸਰੀਨ ਨੇ ਧਾਕੜ ਰੂਸੀ ਖਿਡਾਰੀ ਵਲਾਦੀਮਿਰ ਫੇਡੋਸੀਵ ਨੂੰ ਡਰਾਅ 'ਤੇ ਰੋਕ ਲਿਆ। ਬੇਹੱਦ ਸੰਘਰਸ਼ ਵਾਲੇ ਇਸ ਮੁਕਾਬਲੇ ਵਿਚ ਨਿਹਾਲ ਨੇ ਸਫੈਦ ਮੋਹਰਿਆਂ ਨਾਲ ਸਟੇਨਵਾਲ ਓਪਨਿੰਗ ਵਿਚ ਇਕ ਸਮੇਂ ਕਾਫੀ ਬੜ੍ਹਤ ਬਣਾ ਲਈ ਸੀ ਪਰ ਉਹ ਫੇਡੋਸੀਵ ਦੇ ਸ਼ਾਨਦਾਰ ਬਚਾਅ ਦੇ ਸਾਹਮਣੇ ਡਰਾਅ ਹੀ ਕੱਢ ਸਕਿਆ ਪਰ ਇਹ ਵੀ ਉਸਦੇ ਲਈ ਜਿੱਤ ਤੋਂ ਘੱਟ ਨਹੀਂ ਹੈ। ਚੋਟੀ ਦੇ ਬੋਰਡ 'ਤੇ ਜਿੱਤ ਲਈ ਖੇਡ ਰਹੇ ਚੀਨ ਦੇਵਾਂਗ ਹਾਓ ਸਭ ਤੋਂ ਅੱਗੇ ਚੱਲ ਰਹੇ ਰੂਸ ਦੇ ਇਨਾਰਕੇਵ ਨਾਲ ਡਰਾਅ ਹੀ ਕਰ ਸਕਿਆ ਤੇ ਇਸ ਤੋਂ ਬਾਅਦ ਅਜੇ ਵੀ ਇਨਾਰਕੇਵ 6 ਅੰਕਾਂ ਨਾਲ ਸਭ ਤੋਂ ਅੱਗੇ ਚੱਲ ਰਿਹਾ ਹੈ।
ਮੁਰਲੀਧਰਨ, ਗੇਲ, ਜ਼ਹੀਰ ਤੇ ਪ੍ਰਵੀਨ ਚੋਣਵੇਂ ਖਿਡਾਰੀਆਂ ਨੂੰ ਕਰਨਗੇ ਮੇਂਟਰ
NEXT STORY