ਨਵੀਂ ਦਿੱਲੀ-ਭਾਰਤ ਦੀ ਪਹਿਲੀ ਇੰਡੀਪੈਂਡੇਂਟ ਐਮੇਚਿਓਰ ਕ੍ਰਿਕਟ ਲੀਗ ਫੇਰਿਟ ਕ੍ਰਿਕਟ ਬੈਸ਼ (ਐੱਫ. ਸੀ. ਬੀ.) ਨੇ ਦਿੱਲੀ ਤੇ ਉੱਤਰ ਵਿਚ ਆਯੋਜਿਤ ਹੋਣ ਵਾਲੇ ਟ੍ਰਾਈਲਾਂ ਦੀਆਂ ਮਿਤੀਆਂ ਦਾ ਐਲਾਨ ਕਰ ਦਿੱਤਾ ਹੈ। ਐੱਫ. ਸੀ. ਬੀ. 15 ਸਾਲ ਤੋਂ ਵੱਧ ਉਮਰ ਦੇ ਕ੍ਰਿਕਟਰਾਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਮੌਕਾ ਦੇ ਰਿਹਾ ਹੈ। ਟ੍ਰਾਇਲਾਂ ਦੇ ਵੱਖ-ਵੱਖ ਗੇੜਾਂ ਦੌਰਾਨ ਸਖਤ ਟ੍ਰੇਨਿੰਗ ਵਿਚੋਂ ਲੰਘਣ ਤੋਂ ਬਾਅਦ ਚੋਣਵੇਂ ਖਿਡਾਰੀਆਂ ਨੂੰ 16 ਟੀਮਾਂ ਵਿਚੋਂ ਇਕ ਦਾ ਮੈਂਬਰ ਬਣਨ ਦਾ ਮਾਣ ਮਿਲੇਗਾ।
ਮੁਥੱਈਆ ਮੁਰਲੀਧਰਨ, ਕ੍ਰਿਸ ਗੇਲ, ਜ਼ਹੀਰ ਖਾਨ ਤੇ ਪ੍ਰਵੀਨ ਕੁਮਾਰ ਵਰਗੇ ਪ੍ਰਸਿੱਧ ਖਿਡਾਰੀ ਚੋਣਵੇਂ ਖਿਡਾਰੀਆਂ ਨੂੰ ਮੇਂਟਰ ਕਰਨਗੇ। ਜੇਤੂ ਟੀਮ ਨੂੰ ਆਸਟਰੇਲੀਆ ਵਿਚ ਸਥਾਨਕ ਕਲੱਬ ਟੂਰਨਾਮੈਂਟ ਖੇਡਣ ਦਾ ਮੌਕਾ ਮਿਲੇਗਾ।
ਮਨੂ-ਸੌਰਭ ਨੇ ਏਸ਼ੀਅਨ ਏਅਰਗੰਨ 'ਚ ਜਿੱਤਿਆ ਦੂਜਾ ਸੋਨ ਤਗਮਾ
NEXT STORY