ਨਵੀਂ ਦਿੱਲੀ– ਰਾਜਸਥਾਨ ਦੇ ਭਾਵੇਸ਼ ਸ਼ੇਖਾਵਤ ਨੇ ਇੱਥੇ ਚੱਲ ਰਹੀ 64ਵੀਂ ਨਿਸ਼ਾਨੇਬਾਜ਼ੀ ਰਾਸ਼ਟਰੀ ਚੈਂਪੀਅਨਸ਼ਿਪ ਦੀ ਪੁਰਸ਼ਾਂ ਦੀ 25 ਮੀਟਰ ਰੈਪਿਡ ਫਾਇਰ ਪਿਸਟਲ ਪ੍ਰਤੀਯੋਗਿਤਾ ਵਿਚ ਐਤਵਾਰ ਨੂੰ ਸੋਨ ਤਮਗ਼ਾ ਆਪਣੇ ਨਾਂ ਕੀਤਾ ਜਦਕਿ ਵਾਪਸੀ ਕਰਨ ਵਾਲਾ ਓਲੰਪਿਕ ਚਾਂਦੀ ਤਮਗਾ ਜੇਤੂ ਵਿਜੇ ਕੁਮਾਰ ਚੌਥੇ ਸਥਾਨ ’ਤੇ ਰਿਹਾ।
ਸ਼ੇਖਾਵਤ ਦਾ ਇਹ ਪਹਿਲਾ ਖਿਤਾਬ ਸੀ ਤੇ ਇਸ ਪ੍ਰਤੀਯੋਗਿਤਾ ਦਾ ਚਾਂਦੀ ਤਮਗਾ ਫ਼ੌਜ ਦੇ ਗੁਰਪ੍ਰੀਤ ਸਿੰਘ ਨੇ ਜਿੱਤਿਆ। ਕਾਂਸੀ ਤਮਗਾ ਹਰਿਆਣਾ ਦੇ ਅਨੀਸ਼ ਭਾਨਵਾਲਾ ਦੇ ਨਾਂ ਰਿਹਾ, ਜਿਸ ਨੇ ਜੂਨੀਅਰ ਰੈਪਿਡ ਫਾਇਰ ਪ੍ਰਤੀਯੋਗਿਤਾ ਵਿਚ ਸੋਨ ਤਮਗਾ ਜਿੱਤਿਆ ਸੀ। ਸ਼ੇਖਾਵਤ ਨੇ 8 ਸੀਰੀਜ਼ ਦੇ ਫਾਈਨਲ ਵਿਚ 40 ਵਿਚੋਂ 33 ਨਿਸ਼ਾਨਿਆਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਪੰਜ ਸਾਲ ਬਾਅਦ ਮੁਕਾਬਲੇਬਾਜ਼ੀ ਨਿਸ਼ਾਨੇਬਾਜ਼ੀ ਵਿਚ ਵਾਪਸੀ ਕਰ ਰਿਹਾ ਵਿਜੇ 17 ਅੰਕਾਂ ਨਾਲ ਚੌਥੇ ਸਥਾਨ ’ਤੇ ਰਿਹਾ।
ਵਰਲਡ ਪਾਵਰਲਿਫਟਿੰਗ ਚੈਂਪੀਅਨਸ਼ਿਪ ’ਚ ਭਾਰਤ ਦੀ ਬੱਲੇ-ਬੱਲੇ, 3 ਸੋਨ ਤਮਗਿਆਂ ਸਮੇਤ ਜਿੱਤੇ 5 ਤਮਗੇ
NEXT STORY