ਐਂਟਰਟੇਨਮੈਂਟ ਡੈਸਕ- ਸਾਬਕਾ ਕ੍ਰਿਕਟਰ ਸ਼ਿਖਰ ਧਵਨ ਆਪਣੀ ਨਿੱਜੀ ਜ਼ਿੰਦਗੀ ਕਾਰਨ ਇਕ ਵਾਰ ਫਿਰ ਸੁਰਖੀਆਂ ਵਿੱਚ ਹਨ। ਅਜਿਹਾ ਲੱਗ ਰਿਹਾ ਹੈ ਕਿ ਤਲਾਕ ਮਗਰੋਂ ਧਵਨ ਨੇ ਆਪਣੀ ਜ਼ਿੰਦਗੀ ਵਿਚ ਨਵਾਂ ਅਧਿਆਏ ਸ਼ੁਰੂ ਕੀਤਾ ਹੈ। ਤਾਜ਼ਾ ਚਰਚਾ ਆਬੂਧਾਬੀ ਵਿਚ ਰਹਿਣ ਵਾਲੀ ਆਈਰਿਸ਼ ਪ੍ਰੋਫੈਸ਼ਨਲ ਸੋਫੀ ਸ਼ਾਈਨ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਹੋ ਰਹੀ ਹੈ। ਇਸ ਤੋਂ ਪਹਿਲਾਂ ਵੀ ਖਬਰਾਂ ਆਈਆਂ ਸਨ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਉਥੇ ਇਨ੍ਹਾਂ ਅਟਕਲਾਂ ਨੇ ਉਦੋਂ ਹੋਰ ਜ਼ੋਰ ਫੜ ਲਿਆ ਜਦੋਂ ਵੀਰਵਾਰ ਨੂੰ ਸੋਫੀ ਨੇ ਇੰਸਟਾਗ੍ਰਾਮ 'ਤੇ 'ਮਾਈ ਲਵ' ਕੈਪਸ਼ਨ ਦੇ ਨਾਲ ਦੋਹਾਂ ਦੀ ਇਕ ਤਸਵੀਰ ਪੋਸਟ ਕੀਤੀ। ਇਸ ਤੋਂ ਇਲਾਵਾ ਸੋਫੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਵੀ ਸਾਂਝੀ ਕੀਤੀ, ਜਿਸ ਵਿੱਚ ਸ਼ਿਖਰ ਧਵਨ ਗੋਲ ਗੱਪੇ ਖਾਂਦੇ ਦਿਖਾਈ ਦੇ ਰਹੇ ਹਨ। ਹਾਲਾਂਕਿ, ਇਸ ਪੋਸਟ ਵਿੱਚ ਉਨ੍ਹਾਂ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ ਹੈ।
ਇਹ ਵੀ ਪੜ੍ਹੋ: 2 ਮਸ਼ਹੂਰ ਅਭਿਨੇਤੀਆਂ ਨੇ ਆਪਸ 'ਚ ਕਰਾਇਆ ਵਿਆਹ! Video ਵੇਖ ਫੈਨਜ਼ ਰਹਿ ਗਏ ਦੰਗ

ਕੌਣ ਹੈ ਸੋਫੀ ਸ਼ਾਈਨ ?
ਸੋਫੀ ਦੀ ਗੱਲ ਕਰੀਏ ਤਾਂ ਉਹ ਆਇਰਲੈਂਡ ਤੋਂ ਹੈ। ਉਹ ਇੱਕ ਉਤਪਾਦ ਸਲਾਹਕਾਰ ਵੀ ਹੈ। ਇਸ ਤੋਂ ਇਲਾਵਾ, ਸੋਫੀ ਆਬੂਧਾਬੀ ਵਿੱਚ ਨੌਰਦਰਨ ਟਰੱਸਟ ਕਾਰਪੋਰੇਸ਼ਨ ਵਿੱਚ ਇੱਕ ਸੀਨੀਅਰ ਅਹੁਦੇ 'ਤੇ ਹੈ। ਰਿਪੋਰਟਾਂ ਦੇ ਅਨੁਸਾਰ, ਸ਼ਿਖਰ ਅਤੇ ਸੋਫੀ ਕੁਝ ਸਾਲ ਪਹਿਲਾਂ ਦੁਬਈ ਵਿੱਚ ਮਿਲੇ ਸਨ ਅਤੇ ਇੱਕ ਮਜ਼ਬੂਤ ਬੰਧਨ ਬਣ ਗਿਆ, ਜੋ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ। ਧਵਨ ਦਾ ਆਇਸ਼ਾ ਮੁਖਰਜੀ ਨਾਲ ਪਿਛਲਾ ਵਿਆਹ 2021 ਵਿੱਚ ਖਤਮ ਹੋ ਗਿਆ ਸੀ।

ਇਹ ਵੀ ਪੜ੍ਹੋ: PM ਮੋਦੀ ਨੇ ਗੁਰੂ ਦੱਤ ਸਣੇ ਭਾਰਤੀ ਸਿਨੇਮਾ ਦੇ ਇਨ੍ਹਾਂ 5 ਦਿੱਗਜਾਂ ਦੀ ਯਾਦ 'ਚ ਜਾਰੀ ਕੀਤੀਆਂ ਡਾਕ ਟਿਕਟਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਣੀਆਂ ਦੇ ਮੁੱਦੇ 'ਤੇ ਡਟੇ CM ਮਾਨ ਤੇ BBMB ਨੇ ਲੈ ਲਿਆ ਵੱਡਾ ਫੈਸਲਾ, ਜਾਣੋਂ ਅੱਜ ਦੀਆਂ ਟੌਪ-10 ਖਬਰਾਂ
NEXT STORY