ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਨੂੰ ਵਰਲਡ ਕੱਪ 2019 ਦੌਰਾਨ ਵੱਡਾ ਝਟਕਾ ਲੱਗਾ ਹੈ। ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਆਸਟਰੇਲੀਆ ਖਿਲਾਫ ਅੰਗੂਠੇ 'ਤੇ ਸੱਟ ਲੱਗਣ ਕਾਰਣ 3 ਹਫਤਿਆਂ ਲਈ ਬਾਹਰ ਹੋ ਗਏ ਹਨ। ਪਿਛਲੇ ਮੈਚ ਵਿਚ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਕੁਲਟਰ ਨਾਈਲ ਦੀ ਗੇਂਦ 'ਤੇ ਸ਼ਿਖਰ ਧਵਨ ਜ਼ਖਮੀ ਹੋ ਗਏ ਸੀ ਜਿਸ ਕਾਰਨ ਉਹ ਫੀਲਡਿੰਗ ਕਰਨ ਵੀ ਨਹੀਂ ਆ ਸਕੇ ਸੀ। ਦੱਸਣਯੋਗ ਹੈ ਕਿ ਉਸ ਮੈਚ ਵਿਚ ਧਵਨ ਨੇ 117 ਦੌਡ਼ਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਇਸ ਸ਼ਾਨਦਾਰ ਪਾਰੀ ਖੇਡਣ ਲਈ ਉਸ ਨੇ 109 ਗੇਂਦਾਂ ਦਾ ਸਾਹਮਣਾ ਕੀਤਾ ਜਿਸ ਵਿਚ ਉਸ ਨੇ 16 ਚੌਕੇ ਲਗਾਏ। ਇਸ ਪਾਰੀ ਦੀ ਬਦੌਲਤ ਹੀ ਭਾਰਤੀ ਟੀਮ ਆਸਟਰੇਲੀਆ ਅੱਗੇ 353 ਦੌਡ਼ਾਂ ਦਾ ਪਹਾਡ਼ ਵਰਗਾ ਟੀਚਾ ਰੱਖਣ 'ਚ ਸਫਲ ਰਹੀ। ਜ਼ਖਮੀ ਹੋਣ ਦੇ ਬਾਵਜੂਦ ਧਵਨ ਨੇ ਭਾਰਤੀ ਟੀਮ ਲਈ ਆਪਣੀ ਮਹੱਤਵਪੂਰਨ ਪਾਰੀ ਜਾਰੀ ਰੱਖੀ ਅਤੇ ਸੈਂਕਡ਼ਾ ਲਗਾਇਆ ਸੀ।
ਕੁਲਟਰ ਨਾਈਲ ਦੀ ਗੇਂਦ 'ਤੇ ਜ਼ਖਮੀ ਹੋਣ ਤੋਂ ਬਾਅਦ ਧਵਨ ਫੀਲਡਿੰਗ ਕਰਨ ਮੈਦਾਨ 'ਤੇ ਵੀ ਨਹੀਂ ਆ ਸਕੇ। ਉਸਦੀ ਜਗ੍ਹਾ ਰਵਿੰਦਰ ਜਡੇਜਾ ਨੇ 50 ਓਵਰ ਤੱਕ ਭਾਰਤੀ ਟੀਮ ਲਈ ਫੀਲਡਿੰਗ ਕੀਤੀ। ਧਵਨ ਦਾ ਬਾਅਦ 'ਚ ਐਕਸਰਾ ਕਰਾਇਆ ਗਿਆ ਸੀ ਜਿਸ ਤੋਂ ਇਹ ਪਤਾ ਲੱਗਿਆ ਕਿ ਉਸਦੇ ਅੰਗੂਠੇ 'ਤੇ ਫ੍ਰੈਕਚਰ ਹੈ। ਇਸ ਕਾਰਨ ਧਨਵ ਨੂੰ 3 ਹਫਤਿਆਂ ਲਈ ਬਾਹਰ ਹੋਣਾ ਪਿਆ। ਧਵਨ ਦਾ ਜ਼ਖਮੀ ਹੋਣਾ ਭਾਰਤ ਲਈ ਇਸ ਕਾਰਨ ਵੀ ਵੱਡਾ ਝਟਕਾ ਹੈ ਕਿਉਂਕਿ ਭਾਰਤ ਦਾ ਅਗਲਾ ਮੁਕਾਬਲਾ 13 ਜੂਨ ਨੂੰ ਨਿਊਜ਼ੀਲੈਂਡ ਖਿਲਾਫ ਹੋਣਾ ਹੈ ਜੋ ਇਸ ਵਰਲਡ ਕੱਪ ਵਿਚ ਇਕ ਮੈਚ ਵੀ ਨਹੀਂ ਹਾਰੀ ਅਤੇ ਚੋਟੀ 'ਤੇ ਬਣੀ ਹੋਈ ਹੈ। ਇਸ ਤੋਂ ਬਾਅਦ ਸਭ ਤੋਂ ਪੁਰਾਣੀ ਵਿਰੋਧੀ ਟੀਮ ਪਾਕਿਸਤਾਨ ਨਾਲ ਵੀ ਭਾਰਤ ਨੇ 16 ਜੂਨ ਨੂੰ ਮੈਚ ਖੇਡਣਾ ਸੀ।
ਵਰਲਡ ਕੱਪ ਵਿਚ ਸ਼ਿਖਰ ਧਵਨ ਦਾ ਪ੍ਰਦਰਸ਼ਨ :
ਬੱਲੇਬਾਜ਼ੀ
ਪਾਰੀ : 10
ਬਾਹਰ ਨਹੀਂ : 0
ਕੁਲ ਸਕੋਰ : 537 ਦੌਡ਼ਾਂ
ਸਰਵਸ੍ਰੇਸ਼ਠ ਪਾਰੀ : 137 ਦੌੜਾਂ
ਔਸਤ : 53.70
ਅਰਧ ਸੈਂਕੜੇ : 1
ਸੈਂਕੜੇ : 3
ਸਟ੍ਰਾਈਕ ਰੇਟ : 94.21
ਫੀਲਡਿੰਗ
ਕੈਚ : 7
ਇਕ ਮੈਚ 'ਚ ਜ਼ਿਆਦਾਤਰ ਕੈਚਾਂ : 2
ਸਮਿਥ ਦੇ ਖਿਲਾਫ ਹੂਟਿੰਗ ਕਰ ਰਹੇ ਦਰਸ਼ਕਾਂ ਨੂੰ ਸ਼ਾਂਤ ਕਰ ਕੋਹਲੀ ਨੇ ਕੀਤਾ ਚੰਗਾ ਕੰਮ: ਮਾਈਕਲ ਵਾ
NEXT STORY