ਨਵੀਂ ਦਿੱਲੀ, (ਬਿਊਰੋ)— ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਟੈਸਟ ਸੀਰੀਜ਼ ਦਾ ਤੀਜਾ 'ਤੇ ਅੰਤਿਮ ਮੈਚ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਇਸ ਟੈਸਟ ਦੌਰਾਨ ਦਿੱਲੀ 'ਚ ਪ੍ਰਦੂਸ਼ਣ ਦੀ ਸਮੱਸਿਆ ਕਾਰਨ ਮੈਚ ਕਈ ਵਾਰ ਪ੍ਰਭਾਵਿਤ ਹੋਇਆ ਹੈ। ਭਾਰਤੀ ਓਪਨਰ ਸ਼ਿਖਰ ਧਵਨ ਨੂੰ ਆਪਣੇ ਜਨਮ ਦਿਨ 'ਤੇ ਸ਼ਾਨਦਾਰ ਅਰਧ ਸੈਂਕੜਾ ਬਣਾਉਣ ਤੋਂ ਬਾਅਦ ਪ੍ਰਦੂਸ਼ਣ ਦੇ ਸਵਾਲਾਂ ਨਾਲ ਜੂਝਣਾ ਪਿਆ ਤੇ ਉਸ ਨੇ ਕਿਹਾ ਕਿ ਟੀਮ ਇੰਡੀਆ ਦੇ ਸਾਰੇ ਖਿਡਾਰੀ ਦਿੱਲੀ ਦੇ ਨਹੀਂ ਹਨ। ਸ਼ਿਖਰ ਨੇ ਪੱਤਰਕਾਰ ਸੰਮੇਲਨ 'ਚ ਦਿੱਲੀ 'ਚ ਪ੍ਰਦੂਸ਼ਣ ਦੀ ਸਮੱਸਿਆ ਨੂੰ ਤਾਂ ਮੰਨਿਆ ਪਰ ਨਾਲ ਹੀ ਕਿਹਾ ਕਿ ਸਾਡੀ ਟੀਮ ਦੇ ਕਿੰਨੇ ਖਿਡਾਰੀ ਅਜਿਹੇ ਹਨ, ਜਿਨ੍ਹਾਂ ਨੂੰ ਅਜਿਹੇ ਮੌਸਮ ਦੀ ਆਦਤ ਨਹੀਂ ਹੈ। ਮੈਂ ਮੰਨਦਾ ਹਾਂ ਕਿ ਸ਼੍ਰੀਲੰਕਾ ਦੇ ਖਿਡਾਰੀ ਅਜਿਹੀ ਜਗ੍ਹਾ ਤੋਂ ਆਉਂਦੇ ਹਨ, ਜਿਥੇ ਇਸ ਤਰ੍ਹਾਂ ਦਾ ਪ੍ਰਦੂਸ਼ਣ ਨਹੀਂ ਹੈ ਪਰ ਖੇਡਣਾ ਸਾਡਾ ਫਰਜ਼ ਹੈ।''
ਮੰਗਲਵਾਰ ਨੂੰ ਆਪਣਾ ਜਨਮ ਦਿਨ ਮਨਾਉਣ ਵਾਲੇ ਸ਼ਿਖਰ ਨੇ ਕਿਹਾ, ''ਇਸ ਮਹੀਨੇ ਸਮੋਗ ਕੁਝ ਜ਼ਿਆਦਾ ਹੁੰਦਾ ਹੈ ਤੇ ਇਸ ਵਾਰ ਧੁੱਪ ਵੀ ਨਹੀਂ ਨਿਕਲੀ, ਜਿਸ ਨਾਲ ਪ੍ਰਦੂਸ਼ਣ ਘੱਟ ਨਹੀਂ ਹੋ ਰਿਹਾ ਪਰ ਦੇਸ਼ ਲਈ ਖੇਡਦੇ ਸਮੇਂ ਤੁਹਾਨੂੰ ਖੁਦ ਨੂੰ ਕੇਂਦ੍ਰਿਤ ਰੱਖਣਾ ਪੈਂਦਾ ਹੈ ਅਤੇ ਤੁਹਾਡਾ ਸਾਰਾ ਫੋਕਸ ਆਪਣੀ ਖੇਡ 'ਤੇ ਰਹਿਣਾ ਚਾਹੀਦਾ ਹੈ।'' ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੀ ਤਬੀਅਤ ਬਾਰੇ ਪੁੱਛੇ ਜਾਣ 'ਤੇ ਸ਼ਿਖਰ ਨੇ ਕਿਹਾ, ''ਸ਼ੰਮੀ ਦੀ ਤਬੀਅਤ ਠੀਕ ਹੈ ਤੇ ਉਹ ਬੁੱਧਵਾਰ ਨੂੰ ਤੁਹਾਨੂੰ ਮੈਦਾਨ 'ਤੇ ਦਿਖਾਈ ਦੇਵੇਗਾ।''
ਪੱਥਰਬਾਜ ਮਹਿਲਾ ਬਣੀ ਜੰਮੂ ਕਸ਼ਮੀਰ ਫੁੱਟਬਾਲ ਟੀਮ ਦੀ ਕਪਤਾਨ
NEXT STORY