ਸਪੋਰਟਸ ਡੈਸਕ— ਵੈਸਟਇੰਡੀਜ਼ ਕ੍ਰਿਕਟ ਟੀਮ ਦਾ ਵਿਸਫੋਟਕ ਬੱਲੇਬਾਜ਼ ਸ਼ਿਮਰੋਨ ਹਿੱਟਮਾਇਰ ਅੱਜਕਲ੍ਹ ਲਗਾਤਾਰ ਖਬਰਾਂ 'ਚ ਬਣਿਆ ਹੋਇਆ ਹੈ। ਆਈ. ਪੀ. ਐੱਲ. 2020 ਦੀ ਨਿਲਾਮੀ 'ਚ ਇਸ ਖਿਡਾਰੀ ਨੂੰ ਦਿੱਲੀ ਕੈਪੀਟਲਸ ਨੇ 7.75 ਕਰੋੜ ਰੁਪਏ 'ਚ ਖਰੀਦ ਕੇ ਟੀਮ 'ਚ ਸ਼ਾਮਲ ਕੀਤਾ ਹੈ। ਹੁਣ ਖਬਰ ਆ ਰਹੀ ਹੈ ਕਿ 25 ਦਸੰਬਰ ਨੂੰ ਕ੍ਰਿਸਮਸ ਦੇ ਖਾਸ ਮੌਕੇ 'ਤੇ ਉਸ ਨੇ ਆਪਣੀ ਗਰਲਫ੍ਰੈਂਡ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਹੈ।

ਗਰਲਫ੍ਰੈਂਡ ਨੂੰ ਵਿਆਹ ਲਈ ਕੀਤਾ ਪ੍ਰਪੋਜ਼
25 ਦਸੰਬਰ ਨੂੰ ਕ੍ਰਿਸਮਸ ਦੇ ਖਾਸ ਮੌਕੇ 'ਤੇ ਵੈਸਟਇੰਡੀਜ਼ ਕ੍ਰਿਕਟ ਟੀਮ ਦੇ ਧਾਕੜ ਬੱਲੇਬਾਜ਼ ਸ਼ਿਮਰੋਨ ਹਿੱਟਮਾਇਰ ਆਪਣੀ ਗਰਲਫਰੈਂਡ ਨਿਰਵਾਨੀ ਉਮਰਾਵ ਨੂੰ ਆਂਗੂਠੀ ਦੇ ਕੇ ਵਿਆਹ ਲਈ ਪ੍ਰਪੋਜ਼ ਕਰ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਇੰਸਟਾਗ੍ਰਾਮ ਅਕਾਊਂਟ ਤੋਂ ਮਿਲੀ ਹੈ। ਉਸ ਦੀ ਗਰਲਫ੍ਰੈਂਡ ਨਿਰਵਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅੰਗੂਠੀ ਦੇ ਨਾਲ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ- ਕ੍ਰਿਸਮਸ ਦੇ ਦਿਨ ਮੈਨੂੰ ਮੇਰੇ ਪਿਆਰ ਨੇ ਵਿਆਹ ਲਈ ਪ੍ਰਪੋਜ਼ ਕੀਤਾ ਅਤੇ ਮੈਂ ਹਾਂ ਕਹਿ ਦਿੱਤੀ। ਇਸ ਫੋਟੋ ਨੂੰ ਉਸ ਨੇ ਹਿੱਟਮਾਇਰ ਨੂੰ ਟੈਗ ਵੀ ਕੀਤੀ ਹੈ।
ਭਾਰਤ ਖਿਲਾਫ ਕੀਤਾ ਸੀ ਸ਼ਾਨਦਾਰ ਪ੍ਰਦਰਸ਼ਨ
ਧਿਆਨ ਯੋਗ ਹੈ ਕਿ ਵਿੰਡੀਜ ਦੇ ਬੱਲੇਬਾਜ਼ ਸ਼ਿਮਰੋਨ ਹਿੱਟਮਾਇਰ ਨੇ ਪਿਛਲੇ ਦਿਨੀਂ ਭਾਰਤ ਖਿਲਾਫ ਖੇਡੀ ਗਈ ਟੀ-20 ਅਤੇ ਵਨ-ਡੇ ਸੀਰੀਜ਼ 'ਚ ਤੂਫਾਨੀ ਬੱਲੇਬਾਜ਼ੀ ਕਰਕੇ ਹਰ ਕਿਸੇ ਨੂੰ ਆਪਣੀ ਬੱਲੇਬਾਜ਼ੀ ਦਾ ਮੁਰੀਦ ਬਣਾ ਲਿਆ ਹੈ। ਉਸ ਨੇ ਵਨ ਡੇ 'ਚ ਸ਼ਾਨਦਾਰ ਸੈਂਕੜਾ ਲਗਾਉਂਦੇ ਹੋਏ ਆਪਣੀ ਟੀਮ ਨੂੰ ਵਨ ਡੇ ਸੀਰੀਜ਼ ਦੇ ਪਹਿਲੇ ਮੈਚ 'ਚ ਜਿੱਤ ਦਿਵਾਈ। ਇਸ ਤੋਂ ਪਹਿਲਾਂ ਟੀ-20 ਸੀਰੀਜ਼ 'ਚ ਵੀ ਹਿੱਟਮਾਇਰ ਨੇ ਟੀਮ ਲਈ ਕਈ ਦੌੜਾਂ ਬਣਾਈਆਂ।
Bye Bye 2019 : ਟੀਮ ਇੰਡੀਆ ਲਈ ਕਿਸ ਤਰ੍ਹਾਂ ਦਾ ਰਿਹਾ ਇਹ ਸਾਲ, ਰਿਪੋਰਟ ਕਾਰਡ 'ਤੇ ਮਾਰੋ ਇਕ ਨਜ਼ਰ
NEXT STORY