ਸਪੋਰਟਸ ਡੈਸਕ- ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖ਼ਤਰ ਅਕਸਰ ਆਪਣੇ ਬਿਆਨ 'ਚ ਅਜੀਬੋ-ਗਰੀਬ ਤਰਕਾਂ ਲਈ ਜਾਣੇ ਜਾਂਦੇ ਹਨ। ਅਕਸਰ ਉਹ ਆਪਣੀ ਜਾਂ ਪਾਕਿਸਤਾਨ ਕ੍ਰਿਕਟ ਟੀਮ ਦੀ ਸ਼ਲਾਘਾ 'ਚ ਕਈ ਸ਼ਬਦ ਅਜਿਹੇ ਬੋਲ ਜਾਂਦੇ ਹਨ ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਸ ਵਾਰ ਸ਼ੋਏਬ ਅਖਤਰ ਨੇ ਪਾਕਿਸਤਾਨ 'ਚ ਜ਼ਿਆਦਾ ਤੇਜ਼ ਗੇਂਦਬਾਜ਼ ਕਿਉਂ ਹੁੰਦੇ ਹਨ, ਸਵਾਲ ਦਾ ਜਵਾਬ ਦਿੱਤਾ। ਅਖ਼ਤਰ ਨੇ ਇਸ ਦੌਰਾਨ ਪਾਕਿਸਤਾਨ 'ਚ ਭੋਜਨ ਤੇ ਖਿਡਾਰੀਆਂ ਦੇ ਰਵੱਈਏ ਨੂੰ ਲੈ ਕੇ ਅਜੀਬ ਤਰਕ ਦਿੱਤੇ ਹਨ।
ਇਹ ਵੀ ਪੜ੍ਹੋ : ਪੋਂਟਿੰਗ ਨੇ ਕੋਹਲੀ ਦੀ ਅਗਵਾਈ ’ਚ ਭਾਰਤੀ ਕ੍ਰਿਕਟ ਟੀਮ ਦੀਆਂ ਪ੍ਰਾਪਤੀਆਂ ਦੀ ਕੀਤੀ ਸ਼ਾਲਾਘਾ
ਦਰਅਸਲ ਲੀਜੈਂਡਸ ਕ੍ਰਿਕਟ ਲੀਗ 'ਚ ਹਿੱਸਾ ਲੈ ਰਹੇ ਸ਼ੋਏਬ ਅਖ਼ਤਰ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਬ੍ਰੈਟ ਲੀ ਦੇ ਨਾਲ ਖ਼ਾਸ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਤੇਜ਼ ਗੇਂਦਬਾਜ਼ਾਂ 'ਤੇ ਸਵਾਲ ਆਇਆ। ਪੁੱਛਿਆ ਗਿਆ- ਆਖ਼ਰ ਪਾਕਿਸਤਾਨ ਤੋਂ ਹੀ ਕਿਉਂ ਜ਼ਿਆਦਾਤਰ ਤੇਜ਼ ਗੇਂਦਬਾਜ਼ ਸਾਹਮਣੇ ਆਉਂਦੇ ਹਨ। ਇਸ 'ਤੇ ਸ਼ੋਏਬ ਅਖ਼ਤਰ ਨੇ ਜੋ ਕਿਹਾ, ਉਸ ਲਈ ਉਹ ਚਰਚਾ ਦਾ ਵਿਸ਼ਾ ਬਣ ਗ। ਸ਼ੋਏਬ ਨੇ ਕਿਹਾ- ਸਾਡੇ ਕੋਲ ਆਦਰਸ਼ ਹਨ, ਭੋਜਨ, ਵਾਤਾਵਰਣ, ਨਜ਼ਰੀਆ ਤੇ ਨਾਲ ਹੀ ਮੇਰੇ ਜਿਹੇ ਲੋਕ ਜੋ ਊਰਜਾ ਨਾਲ ਭਰਪੂਰ ਹਨ। ਸਾਨੂੰ ਤੇਜ਼ ਗੇਂਦਬਾਜ਼ੀ ਕਰਨ 'ਚ ਖ਼ੁਸ਼ੀ ਹੁੰਦੀ ਹੈ। ਤੁਸੀਂ ਉਹੀ ਬਣਦੇ ਹੋ ਜੋ ਤੁਸੀਂ ਖਾਂਦੇ ਹੋ, ਮੇਰਾ ਦੇਸ਼ ਬਹੁਤ ਸਾਰੇ ਜਾਨਵਰ ਖਾਂਦਾ ਹੈ ਤੇ ਇਸ ਤਰ੍ਹਾਂ ਅਸੀਂ ਜਾਨਵਰ ਦੀ ਤਰ੍ਹਾਂ ਬਣ ਜਾਂਦੇ ਹਾਂ। ਜਦੋਂ ਤੇਜ਼ ਗੇਂਦਬਾਜ਼ਾਂ ਦੀ ਗੱਲ ਆਉਂਦੀ ਹੈ ਤਾਂ ਅਸੀਂ ਸ਼ੇਰਾਂ ਵਾਂਗ ਦੌੜਦੇ ਹਾਂ।
ਇਹ ਵੀ ਪੜ੍ਹੋ : ਇਆਨ ਚੈਪਲ ਨੇ ਕੀਤੀ ਕੋਹਲੀ ਦੀ ਸ਼ਲਾਘਾ, ਕਿਹਾ- ਉਹ ਟੈਸਟ 'ਚ ਭਾਰਤ ਨੂੰ ਨਵੀਆਂ ਉੱਚਾਈਆਂ 'ਤੇ ਲੈ ਗਏ
ਜ਼ਿਕਰਯੋਗ ਹੈ ਕਿ ਸ਼ੋਏਬ ਅਖ਼ਤਰ ਤੇ ਬ੍ਰੈਟ ਲੀ ਹਾਲ ਹੀ 'ਚ ਲੀਡੈਂਡਸ ਕ੍ਰਿਕਟ ਲੀਗ 2022 'ਚ ਹਿੱਸਾ ਲੈ ਰਹੇ ਹਨ। ਪਾਕਿਸਤਾਨ ਦੇ ਇਸ ਸਾਬਕਾ ਤੇਜ਼ ਗੇਂਦਬਾਜ਼ ਨੇ ਏਸ਼ੀਆ ਲਾਇਨਜ਼ ਦੀ ਨੁਮਾਇੰਦਗੀ ਕੀਤੀ ਸੀ ਜਦਕਿ ਬ੍ਰੈਟ ਲੀ ਵਿਸ਼ਵ ਜਾਇੰਟਸ ਦਾ ਹਿੱਸਾ ਸਨ। ਦੋਵੇਂ ਪੱਖ ਸ਼ਨੀਵਾਰ ਨੂੰ ਅਲ ਅਮੇਰਾਤ 'ਚ ਭਿੜੇ, ਜਿਸ 'ਚ ਜਾਇੰਟਸ 25 ਦੌੜਾਂ ਨਾਲ ਖਿਤਾਬ ਜਿੱਤਣ 'ਚ ਸਫਲ ਰਿਹਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਰੋਡ ਸੇਫਟੀ ਵਰਲਡ ਸੀਰੀਜ਼ 2022 ਭਾਰਤ 'ਚ ਇਨ੍ਹਾਂ ਚਾਰ ਸਥਾਨਾਂ 'ਤੇ ਖੇਡੀ ਜਾਵੇਗੀ
NEXT STORY