ਨਵੀਂ ਦਿੱਲੀ- ਰੋਡ ਸੇਫਟੀ ਵਰਲਡ ਸੀਰੀਜ਼ ਜਿਸ 'ਚ ਕ੍ਰਿਕਟ ਦੇ ਧਾਕੜ ਖੇਡਦੇ ਨਜ਼ਰ ਆਉਣਗੇ, ਇਸ ਸਾਲ ਭਾਰਤ 'ਚ ਚਾਰ ਸਥਾਨਾਂ 'ਤੇ ਖੇਡੀ ਜਾਵੇਗੀ। ਸੂਤਰਾਂ ਦੇ ਹਵਾਲੇ ਤੋਂ ਇਕ ਰਿਪੋਰਟ 'ਚ ਪੁਸ਼ਟੀ ਕੀਤੀ ਗਈ ਹੈ ਕਿ ਟੂਰਨਾਮੈਂਟ ਚਾਰ ਸਥਾਨਾਂ 'ਤੇ ਖੇਡਿਆ ਜਾਵੇਗਾ ਤੇ ਆਯੋਜਕ ਫਰਵਰੀ ਦੇ ਆਖ਼ਰੀ ਹਫ਼ਤੇ 'ਚ ਟੂਰਨਾਮੈਂਟ ਸ਼ੁਰੂ ਕਰਨਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਪੋਂਟਿੰਗ ਨੇ ਕੋਹਲੀ ਦੀ ਅਗਵਾਈ ’ਚ ਭਾਰਤੀ ਕ੍ਰਿਕਟ ਟੀਮ ਦੀਆਂ ਪ੍ਰਾਪਤੀਆਂ ਦੀ ਕੀਤੀ ਸ਼ਾਲਾਘਾ
ਸੂਤਰ ਨੇ ਕਿਹਾ, ਹਾਂ, ਅਸੀਂ ਟੂਰਨਾਮੈਂਟ ਨੂੰ ਚਾਰ ਸਥਾਨਾਂ ਹੈਦਰਾਬਾਦ, ਵਿਸ਼ਾਖਾਪਟਨਮ, ਲਖਨਊ ਤੇ ਇੰਦੌਰ 'ਚ ਆਯੋਜਿਤ ਕਰਨਾ ਚਾਹੁੰਦੇ ਹਾਂ। ਲਖਨਊ 'ਚ ਮੈਚ 10 ਮਾਰਚ ਦੇ ਬਾਅਦ ਹੀ ਹੋਣਗੇ ਕਿਉਂਕਿ ਤਦ ਤਕ ਉੱਤਰ ਪ੍ਰਦੇਸ਼ 'ਚ ਚੋਣਾਂ ਖ਼ਤਮ ਹੋ ਜਾਣਗੀਆਂ।' ਸੂਤਰ ਨੇ ਕਿਹਾ, ਅਜੇ ਅਸੀਂ ਫਰਵਰੀ ਤੇ ਮਾਰਚ ਦੇ ਦਰਮਿਆਨ ਟੂਰਨਾਮੈਂਟ ਦਾ ਆਯੋਜਨ ਕਰਨਾ ਚਾਹ ਰਹੇ ਹਾਂ। ਅਸੀਂ ਇਸ ਨੂੰ ਫਰਵਰੀ ਦੇ ਆਖ਼ਰੀ ਹਫ਼ਤੇ 'ਚ ਸ਼ੁਰੂ ਕਰਨਾ ਚਾਹੁੰਦੇ ਹਾਂ ਤੇ ਫਾਈਨਲ ਮਾਰਚ ਦੇ ਆਖ਼ਰੀ ਹਫ਼ਤੇ ਤਕ ਹੋ ਜਾਵੇਗਾ।
ਇਹ ਵੀ ਪੜ੍ਹੋ : ਫੀਡੇ ਮਹਿਲਾ ਕੈਂਡੀਡੇਟ ਸ਼ਤਰੰਜ ਟੂਰਨਾਮੈਂਟ 'ਚ ਕੋਨੇਰੂ ਹੰਪੀ ਹੋਵੇਗੀ ਇਕਮਾਤਰ ਭਾਰਤੀ
ਰੋਡ ਸੇਫਟੀ ਵਰਲਡ ਸੀਰੀਜ਼ ਦੇ ਉਦਘਾਟਨੀ ਸੀਜ਼ਨ 'ਚ ਭਾਰਤ, ਇੰਗਲੈਂਡ, ਦੱਖਣੀ ਅਫਰੀਕਾ, ਸ਼੍ਰੀਲੰਕਾ ਤੇ ਵੈਸਟਇੰਡੀਜ਼ ਦੀਆਂ ਟੀਮਾਂ ਨੇ ਹਿੱਸਾ ਲਿਆ। ਇਨ੍ਹਾਂ ਦੇਸ਼ਾਂ ਦੇ ਕ੍ਰਿਕਟ ਧਾਕੜਾਂ ਨੇ ਪਿੱਚ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਇਹ ਭਾਰਤੀ ਧਾਕੜ ਸਨ ਜਿਨ੍ਹਾਂ ਨੇ ਸਚਿਨ ਤੇਂਦੁਲਕਰ ਦੀ ਅਗਾਵਾਈ 'ਚ ਟੂਰਨਾਮੈਂਟ ਦਾ ਉਦਘਾਟਨੀ ਸੀਜ਼ਨ ਜਿੱਤਿਆ। ਪਿਛਲੇ ਸੀਜ਼ਨ 'ਚ ਇਰਫਾਨ ਪਠਾਨ, ਤੇਂਦੁਲਕਰ, ਯੁਸੂਫ ਪਠਾਨ ਤੇ ਯੁਵਰਾਜ ਸਿੰਘ ਨੇ ਰੋਡ ਸੇਫਟੀ ਵਰਲਡ ਸੀਰੀਜ਼ 'ਚ ਇੰਡੀਆ ਲੀਜੈਂਡਸ ਦੇ ਨਾਲ ਡਰੈਸਿੰਗ ਰੂਮ ਸਾਂਝਾ ਕੀਤਾ ਸੀ। ਟੂਰਨਾਮੈਂਟ ਰਾਏਪੁਰ 'ਚ ਖੇਡਿਆ ਗਿਆ ਸੀ। ਪਿਛਲੇ ਸੀਜ਼ਨ ਦੇ ਫਾਈਨਲ 'ਚ ਇੰਡੀਆ ਲੀਜੈਂਡਸ ਨੇ ਸ਼੍ਰੀਲੰਕਾ ਲੀਜੈਂਡਸ ਨੂੰ 14 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਜਿੱਤਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪੋਂਟਿੰਗ ਨੇ ਕੋਹਲੀ ਦੀ ਅਗਵਾਈ ’ਚ ਭਾਰਤੀ ਕ੍ਰਿਕਟ ਟੀਮ ਦੀਆਂ ਪ੍ਰਾਪਤੀਆਂ ਦੀ ਕੀਤੀ ਸ਼ਾਲਾਘਾ
NEXT STORY