ਸਪੋਰਟਸ ਡੈਸਕ— ਪਾਕਿਸਤਾਨ ਦੇ ਸਾਬਕਾ ਕ੍ਰਿਕਟ ਕਪਤਾਨ ਸ਼ੋਏਬ ਮਲਿਕ ਦੇ ਇੰਸਟਾਗ੍ਰਾਮ ਬਾਇਓ 'ਚ ਬਦਲਾਅ ਨੇ ਇਕ ਵਾਰ ਫਿਰ ਭਾਰਤੀ ਟੈਨਿਸ ਆਈਕਨ ਸਾਨੀਆ ਮਿਰਜ਼ਾ ਨਾਲ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਅਟਕਲਾਂ ਨੂੰ ਹਵਾ ਦੇ ਦਿੱਤੀ ਹੈ। ਪਿਛਲੇ ਸਾਲ ਤੋਂ ਸ਼ੋਏਬ ਮਲਿਕ ਅਤੇ ਸਾਨੀਆ ਮਿਰਜ਼ਾ ਦੇ ਤਲਾਕ ਨੂੰ ਲੈ ਕੇ ਅਫਵਾਹਾਂ ਫੈਲ ਰਹੀਆਂ ਸਨ ਕਿਉਂਕਿ ਜੋੜੇ ਨੇ ਪਿਛਲੇ ਕਾਫ਼ੀ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਇਕੱਠੇ ਉਨ੍ਹਾਂ ਦੀ ਕੋਈ ਤਸਵੀਰ ਜਾਂ ਵੀਡੀਓ ਸ਼ੇਅਰ ਨਹੀਂ ਕੀਤੀ ਹੈ। ਇਸ ਤੋਂ ਬਾਅਦ ਪ੍ਰਸ਼ੰਸਕਾਂ ਵਿਚਾਲੇ ਉਨ੍ਹਾਂ ਦੇ ਰਿਸ਼ਤੇ ਦੀ ਸਥਿਤੀ ਦੇ ਬਾਰੇ 'ਚ ਚਿੰਤਾਵਾਂ ਵਧ ਗਈਆਂ ਹਨ।
ਇਹ ਵੀ ਪੜ੍ਹੋ- ਮੈਨਚੈਸਟਰ 'ਚ ਤਾਂ ਗੇਂਦਬਾਜ਼ੀ ਹੀ ਨਹੀਂ ਹੋਈ, ਜੁਰਮਾਨਾ ਲੱਗਣ 'ਤੇ ਭੜਕੇ ਉਸਮਾਨ ਖਵਾਜਾ, ਦਿੱਤਾ ਇਹ ਤਰਕ
ਇਸ ਤੋਂ ਪਹਿਲਾਂ ਮਲਿਕ ਦੇ ਬਾਇਓ ਨੇ ਮਾਣ ਨਾਲ ਲਿਖਿਆ ਸੀ- ਇੱਕ ਸੁਪਰਵੂਮੈਨ @mirzasaniar ਦਾ ਪਤੀ। ਇਹ ਉਨ੍ਹਾਂ ਦੇ ਮਜ਼ਬੂਤ ਬੰਧਨ ਨੂੰ ਦਰਸਾਉਂਦਾ ਹੈ। ਪਰ ਹੁਣ ਉਨ੍ਹਾਂ ਨੇ ਇਸ ਨੂੰ ਆਪਣੇ ਬਾਇਓ 'ਚੋਂ ਹਟਾ ਦਿੱਤਾ ਹੈ। ਉਨ੍ਹਾਂ ਨੇ ਬਾਇਓ 'ਚ ਸਿਰਫ਼ ਪੁੱਤਰ ਦੇ ਬਾਰੇ 'ਚ ਹੀ ਲਿਖਿਆ ਹੈ।
ਇਹ ਵੀ ਪੜ੍ਹੋ- ਟੀਮ ਇੰਡੀਆ 'ਚ ਜਿਵੇਂ ਵਿਰਾਟ ਕੋਹਲੀ ਹਨ, ਉਂਝ ਹੀ ਗੇਂਦਬਾਜ਼ੀ 'ਚ ਜਸਪ੍ਰੀਤ ਬੁਮਰਾਹ ਹਨ : ਹਰਭਜਨ ਸਿੰਘ
ਮਲਿਕ ਦੇ ਇਸ ਕਦਮ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਾਨੀਆ ਅਤੇ ਸ਼ੋਏਬ ਵਿਚਾਲੇ ਕੋਈ ਰਿਸ਼ਤਾ ਨਹੀਂ ਬਚਿਆ ਹੈ। ਹੈਰਾਨੀ ਦੀ ਗੱਲ ਹੈ ਕਿ ਸਾਨੀਆ ਅਤੇ ਸ਼ੋਏਬ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਖਬਰਾਂ ਚੱਲ ਰਹੀਆਂ ਹਨ ਪਰ ਸਟਾਰ ਜੋੜੇ ਨੇ ਇਕ ਵਾਰ ਵੀ ਸਾਹਮਣੇ ਆ ਕੇ ਇਸ ਬਾਰੇ ਸਪੱਸ਼ਟੀਕਰਨ ਨਹੀਂ ਦਿੱਤਾ ਹੈ। ਹੁਣ ਸ਼ੋਏਬ ਦੇ ਇਸ ਨਵੇਂ ਕਦਮ ਨਾਲ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਦੋਵਾਂ ਵਿਚਾਲੇ ਵੱਖ ਹੋਣ ਦੀ ਸਥਿਤੀ ਬਣ ਗਈ ਹੈ।
ਦੱਸ ਦੇਈਏ ਕਿ ਸਾਨੀਆ ਮਿਰਜ਼ਾ ਅਤੇ ਸ਼ੋਏਬ ਮਲਿਕ ਦਾ ਵਿਆਹ ਅਪ੍ਰੈਲ 2010 'ਚ ਹੋਇਆ ਸੀ। ਦੋਹਾਂ ਦੇ ਵਿਆਹ ਨੂੰ ਲੈ ਕੇ ਕਾਫ਼ੀ ਵਿਵਾਦ ਹੋਇਆ ਸੀ ਪਰ ਸਾਨੀਆ ਨੇ ਲੋਕਾਂ ਦੇ ਗੁੱਸੇ ਨੂੰ ਦਰਕਿਨਾਰ ਕਰਦੇ ਹੋਏ ਸ਼ੋਏਬ ਨਾਲ ਵਿਆਹ ਕਰ ਲਿਆ, ਜੋ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ। ਸਟਾਰ ਜੋੜੇ ਨੇ ਅਕਤੂਬਰ 2018 'ਚ ਆਪਣੇ ਪੁੱਤਰ ਇਜ਼ਹਾਨ ਦਾ ਸਵਾਗਤ ਕੀਤਾ ਸੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਗਲੇ ਸਾਲ ਟੈਸਟ ਸੀਰੀਜ਼ ਲਈ ਭਾਰਤ ਨਹੀਂ ਆਉਣਗੇ ਮੋਈਨ ਅਲੀ, ਸੰਨਿਆਸ ਦੀ ਕੀਤੀ ਪੁਸ਼ਟੀ
NEXT STORY