ਨਵੀਂ ਦਿੱਲੀ- ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਪੈਰਾਲੰਪਿਕ 'ਚ ਕਾਂਸੀ ਤਮਗ਼ਾ ਜਿੱਤਣ 'ਤੇ ਭਾਰਤੀ ਨਿਸ਼ਾਨੇਬਾਜ਼ ਅਵਨੀ ਲੇਖਰਾ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਈ। ਲੇਖਰਾ ਨੇ ਪੈਰਾਲੰਪਿਕ 'ਚ ਮਹਿਲਾਵਾਂ ਦੀ 50 ਮੀਟਰ ਰਾਈਫ਼ਲ ਥ੍ਰੀ ਪੋਜ਼ੀਸ਼ਨ ਐੱਸਐੱਚ1 ਮੁਕਾਬਲੇ 'ਚ ਕਾਂਸੀ ਤਮਗ਼ਾ ਜਿੱਤਿਆ।
ਪ੍ਰਧਾਨਮੰਤਰੀ ਨੇ ਟਵੀਟ 'ਚ ਕਿਹਾ, " ਟੋਕੀਓ ਪੈਰਾਲੰਪਿਕ 'ਚ ਭਾਰਤ ਲਈ ਫ਼ਖ਼ਰ ਦਾ ਇਕ ਹੋਰ ਪਲ। " ਅਵਨੀ ਲੇਖਰਾ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬੇਹੱਦ ਉਤਸ਼ਾਹਤ ਹਾਂ। ਦੇਸ਼ ਲਈ ਕਾਂਸੀ ਤਮਗ਼ਾ ਜਿੱਤਣ 'ਤੇ ਉਨ੍ਹਾਂ ਨੂੰ ਵਧਾਈਆਂ। ਭਵਿੱਖ ਲਈ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ।"
ਜ਼ਿਕਰਯੋਗ ਹੈ ਕਿ 19 ਸਾਲਾ ਅਵਨੀ ਨੇ ਇਸ ਤੋਂ ਪਹਿਲਾਂ ਇਤਿਹਾਸ ਸਿਰਜਦੇ ਹੋਏ ਆਰ2 ਮਹਿਲਾ 10 ਮੀਟਰ ਏਅਰ ਰਾਈਫ਼ਲ ਸਟੈਂਡਿੰਗ ਐੱਸਐੱਚ1 'ਚ ਸੋਨ ਤਮਗ਼ਾ ਜਿੱਤਿਆ ਸੀ। ਉਨ੍ਹਾਂ ਨੇ ਭਾਰਤ ਨੂੰ ਪੈਰਾਲੰਪਿਕ 'ਚ ਨਿਸ਼ਾਨੇਬਾਜ਼ੀ ਦਾ ਪਹਿਲਾ ਤਮਗ਼ਾ ਦਿਵਾਇਆ। ਅਵਨੀ ਦੀ ਰੀੜ ਦੀ ਹੱਡੀ 'ਚ 2012 'ਚ ਹੋਏ ਇਕ ਸੜਕ ਹਾਦਸੇ 'ਚ ਸੱਟ ਲਗੀ ਸੀ।
ਅਵਨੀ ਲੇਖਰਾ ਨੇ ਪੈਰਾਲੰਪਿਕ 'ਚ ਜਿੱਤਿਆ ਇਕ ਹੋਰ ਤਮਗ਼ਾ, ਦੋ ਤਮਗ਼ੇ ਜਿੱਤ ਸਿਰਜਿਆ ਇਤਿਹਾਸ
NEXT STORY