ਲੰਡਨ— ਭਾਰਤ ਦੇ ਬਾਈਕਾਟ ਦੀ ਧਮਕੀ ਦੇ ਬਾਵਜੂਦ ਰਾਸ਼ਟਰ ਮੰਡਲ ਖੇਡ ਮਹਾਸੰਘ (ਸੀ. ਜੀ. ਐੱਫ.) ਦੇ ਪ੍ਰਮੁੱਖ ਲੁਈ ਮਾਰਟਿਨ ਨੇ ਕਿਹਾ ਕਿ ਨਿਸ਼ਾਨੇਬਾਜ਼ੀ 2022 ਬਰਮਿੰਘਮ ਖੇਡਾਂ ਦਾ ਹਿੱਸਾ ਨਹੀਂ ਹੋਵੇਗੀ। ਇਹ 1974 ਦੇ ਬਾਅਦ ਪਹਿਲਾ ਮੌਕਾ ਹੈ ਜਦੋਂ ਨਿਸ਼ਾਨੇਬਾਜ਼ੀ ਨੂੰ ਰਾਸ਼ਟਰਮੰਡਲ ਖੇਡਾਂ 'ਚ ਜਗ੍ਹਾ ਨਹੀਂ ਮਿਲੇਗੀ ਪਰ ਸੀ. ਜੀ. ਐੱਫ. ਪ੍ਰਧਾਨ ਨੇ ਕਿਹਾ ਕਿ ਨਿਸ਼ਾਨੇਬਾਜ਼ੀ ਕਦੀ ਇਨ੍ਹਾਂ ਖੇਡਾਂ ਦਾ ਲਾਜ਼ਮੀ ਹਿੱਸਾ ਨਹੀਂ ਸੀ। ਸਾਨੂੰ ਇਸ 'ਤੇ ਕੰਮ ਕਰਨਾ ਹੋਵੇਗਾ ਪਰ ਨਿਸ਼ਾਨੇਬਾਜ਼ੀ ਖੇਡਾਂ ਦਾ ਹਿੱਸਾ ਨਹੀਂ ਹੋਵੇਗਾ। ਸਾਡੇ ਕੋਲ ਹੁਣ ਕੋਈ ਜਗ੍ਹਾ ਨਹੀਂ ਰਹੀ।

ਰਾਸ਼ਟਰਮੰਡਲ ਖੇਡਾਂ 'ਚ ਨਿਸ਼ਾਨੇਬਾਜ਼ੀ ਹਮੇਸ਼ਾ ਭਾਰਤ ਦਾ ਮਜ਼ਬੂਤ ਪੱਖ ਰਿਹਾ ਹੈ। ਗੋਲਡ ਕੋਸਟ 'ਚ ਪਿਛਲੀਆਂ ਰਾਸ਼ਟਰ ਮੰਡਲ ਖੇਡਾਂ 'ਚ ਭਾਰਤ ਨੇ ਨਿਸ਼ਾਨੇਬਾਜ਼ੀ 'ਚ 7 ਸੋਨ ਸਮੇਤ 16 ਤਮਗੇ ਜਿੱਤੇ ਸਨ। ਇਸ ਕਦਮ ਦਾ ਵਿਰੋਧ ਕਰਦੇ ਹੋਏ ਭਾਰਤ ਨੇ 2022 ਖੇਡਾਂ ਦੇ ਬਾਈਕਾਟ ਦੀ ਧਮਕੀ ਦਿੱਤੀ ਸੀ। ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਨਰਿੰਦਰ ਬਤਰਾ ਨੇ ਇਸ ਸਬੰਧ 'ਚ ਖੇਡ ਮੰਤਰੀ ਕੀਰੇਨ ਰਿਜੀਜੂ ਤੋਂ ਮਨਜ਼ੂਰੀ ਮੰਗੀ ਹੈ। ਖਬਰ ਮੁਤਾਬਕ ਬਰਮਿੰਘਮ ਨੇ ਨਿਸ਼ਾਨੇਬਾਜ਼ੀ ਦੀਆਂ ਦੋ ਪ੍ਰਤੀਯੋਗਿਤਾਵਾਂ ਦੇ ਆਯੋਜਨ ਦੀ ਪੇਸ਼ਕਸ਼ ਕੀਤੀ ਸੀ ਪਰ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਮਹਾਸੰਘ (ਆਈ. ਐੱਸ. ਐੱਸ. ਐੱਫ.) ਨੇ ਇਸ ਨੂੰ ਠੁਕਰਾ ਦਿੱਤਾ। ਆਈ. ਐੱਸ. ਐੱਸ. ਐੱਫ. ਚਾਹੁੰਦਾ ਹੈ ਕਿ ਨਿਸ਼ਾਨੇਬਾਜ਼ੀ ਨੂੰ ਪੂਰਨ ਤੌਰ 'ਤੇ ਖੇਡਾਂ 'ਚ ਸ਼ਾਮਲ ਕੀਤਾ ਜਾਵੇ।
ਬਾਇਰਨ ਮਿਊਨਿਖ ਨੇ ਜਰਮਨ ਕੱਪ 'ਚ ਕੋਟਬਸ ਨੂੰ ਹਰਾਇਆ
NEXT STORY