ਗੁਹਾਟੀ (ਭਾਸ਼ਾ)- ਸ਼੍ਰੀਲੰਕਾ ਖ਼ਿਲਾਫ਼ 113 ਦੌੜਾਂ ਦੀ ਹਮਲਾਵਰ ਪਾਰੀ ਖੇਡਣ ਵਾਲੇ ਅਨੁਭਵੀ ਵਿਰਾਟ ਕੋਹਲੀ ਨੇ ਕਿਹਾ ਕਿ ਉਹ ਹਰ ਮੈਚ ਇਸ ਰਵੱਈਏ ਨਾਲ ਖੇਡਦੇ ਹੈ, ਜਿਵੇਂ ਕਿ ਇਹ ਉਨ੍ਹਾਂ ਦਾ ਆਖ਼ਰੀ ਮੈਚ ਹੈ। ਕੋਹਲੀ ਦੀਆਂ 88 ਗੇਂਦਾਂ 'ਤੇ 113 ਦੌੜਾਂ ਦੀ ਮਦਦ ਨਾਲ ਭਾਰਤ ਨੇ ਪਹਿਲੇ ਵਨਡੇ 'ਚ 6 ਵਿਕਟਾਂ 'ਤੇ 373 ਦੌੜਾਂ ਬਣਾਉਣ ਤੋਂ ਬਾਅਦ ਸ਼੍ਰੀਲੰਕਾ ਨੂੰ 8 ਵਿਕਟਾਂ 'ਤੇ 306 ਦੌੜਾਂ 'ਤੇ ਰੋਕ ਦਿੱਤਾ। ਵਨਡੇ 'ਚ ਆਪਣਾ 45ਵਾਂ ਸੈਂਕੜਾ ਪੂਰਾ ਕਰਨ ਵਾਲੇ ਕੋਹਲੀ ਮੈਨ ਆਫ ਦਿ ਮੈਚ ਬਣੇ।
ਉਨ੍ਹਾਂ ਨੇ ਇਨਾਮ ਵੰਡ ਸਮਾਰੋਹ ਵਿਚ ਕਿਹਾ ਕਿ ਇੱਕ ਗੱਲ ਮੈਂ ਜੋ ਸਿੱਖੀ, ਉਹ ਇਹ ਕਿ ਨਿਰਾਸ਼ਾ ਤੁਹਾਨੂੰ ਕਿਤੇ ਨਹੀਂ ਲਿਜਾਂਦੀ। ਤੁਹਾਨੂੰ ਚੀਜ਼ਾਂ ਨੂੰ ਗੁੰਝਲਦਾਰ ਬਣਾਉਣ ਦੀ ਲੋੜ ਨਹੀਂ ਹੈ। ਮੈਦਾਨ ਵਿੱਚ ਬਿਨਾਂ ਕਿਸੇ ਡਰ ਦੇ ਖੇਡੋ। ਮੈਂ ਚੀਜ਼ਾਂ ਨੂੰ ਫੜ ਕੇ ਨਹੀਂ ਰੱਖ ਸਕਦਾ। ਤੁਹਾਨੂੰ ਸਹੀ ਕਾਰਨਾਂ ਨਾਲ ਖੇਡਣਾ ਚਾਹੀਦਾ ਹੈ ਅਤੇ ਹਰ ਮੈਚ ਇਸ ਤਰ੍ਹਾਂ ਖੇਡਣਾ ਚਾਹੀਦਾ ਹੈ ਜਿਵੇਂ ਕਿ ਇਹ ਤੁਹਾਡਾ ਆਖ਼ਰੀ ਹੈ ਅਤੇ ਇਸ ਬਾਰੇ ਖੁਸ਼ ਰਹੋ। ਖੇਡ ਅੱਗੇ ਜਾਰੀ ਰਹੇਗੀ। ਮੈਂ ਹਮੇਸ਼ਾ ਲਈ ਖੇਡਣ ਨਹੀਂ ਜਾ ਰਿਹਾ ਹਾਂ, ਮੈਂ ਖੁਸ਼ਹਾਲ ਜਗ੍ਹਾ 'ਤੇ ਹਾਂ ਅਤੇ ਆਪਣੇ ਸਮੇਂ ਦਾ ਆਨੰਦ ਲੈ ਰਿਹਾ ਹਾਂ।
ਸਾਇਨਾ ਤੇ ਸ਼੍ਰੀਕਾਂਤ ਮਲੇਸ਼ੀਆ ਓਪਨ ਦੇ ਪਹਿਲੇ ਦੌਰ 'ਚੋਂ ਬਾਹਰ
NEXT STORY