ਸਪੋਰਟਸ ਡੈਸਕ- ਭਾਰਤੀ ਸਟਾਰ ਕ੍ਰਿਕਟਰ ਸ਼੍ਰੇਅਸ਼ ਅਈਅਰ ਅਤੇ ਉਨ੍ਹਾਂ ਦੀ ਮਾਂ ਰੋਹਿਣੀ ਅਈਅਰ ਨੇ ਮੁੰਬਈ 'ਚ ਇਕ ਆਲੀਸ਼ਾਨ ਅਪਾਰਟਮੈਂਟ ਖਰੀਦਿਆ ਹੈ, ਜਿਸ ਦੀ ਕੀਮਤ 2.90 ਕਰੋੜ ਰੁਪਏ ਦੱਸੀ ਜਾ ਰਹੀ ਹੈ। ਐੱਚਟੀ ਦੇ ਮੁਤਾਬਕ ਇਹ ਅਪਾਰਟਮੈਂਟ ਮੁੰਬਈ ਦੇ ਵਰਲੀ ਇਲਾਕੇ 'ਚ ਸਥਿਤ ਹੈ। ਰਿਪੋਰਟ ਅਨੁਸਾਰ ਇਸ ਮਹੀਨੇ ਭਾਵ 19 ਸਤੰਬਰ ਦੇ ਦਿਨ ਪ੍ਰਾਪਰਟੀ ਦਾ ਰਜਿਸਟ੍ਰੇਸ਼ਨ ਹੋਇਆ ਸੀ।
ਇਹ ਵੀ ਪੜ੍ਹੋ-ਟੀ20 ਵਿਸ਼ਵ ਕੱਪ ਖੇਡਣ ਲਈ ਰਵਾਨਾ ਹੋਈ ਟੀਮ, ਕਪਤਾਨ ਨੇ ਕੀਤਾ ਵੱਡਾ ਦਾਅਵਾ
ਦਸਤਾਵੇਜ਼ਾਂ ਮੁਤਾਬਕ ਸ਼੍ਰੇਅਸ ਅਈਅਰ ਦਾ ਇਹ ਨਵਾਂ ਅਪਾਰਟਮੈਂਟ ਮੁੰਬਈ ਦੇ ਵਰਲੀ ਦੇ ਆਦਰਸ਼ ਨਗਰ 'ਚ ਸਥਿਤ ਤ੍ਰਿਵੇਣੀ ਇੰਡਸਟੀਅਲ ਸੀ.ਐੱਚ.ਐੱਸ.ਐੱਲ ਦੇ ਦੂਜੇ ਫਲੋਰ 'ਤੇ ਹੈ। ਇਸ ਅਪਾਰਟਮੈਂਟ ਦਾ ਮਾਪ 525 ਸਕਵਾਇਰ ਫੁੱਟ ਹੈ, ਜਿਸ ਨੂੰ ਸ਼੍ਰੇਅਸ ਅਤੇ ਉਨ੍ਹਾਂ ਦੀ ਮਾਂ ਨੇ 55,238 ਰੁਪਏ ਪ੍ਰਤੀ ਸਕਵਾਇਰ ਫੁੱਟ ਦੀ ਕੀਮਤ ਨਾਲ ਖਰੀਦਿਆ ਹੈ। ਇਸ 'ਤੇ 17.40 ਲੱਖ ਰੁਪਏ ਸਟੈਂਪ ਡਿਊਟੀ ਦਿੱਤੀ ਗਈ। ਸ਼੍ਰੇਅਸ ਨੇ ਇਸ ਤੋਂ ਪਹਿਲਾਂ ਵੀ ਰੀਅਲ ਅਸਟੇਟ 'ਚ ਪੈਸਾ ਇੰਵੈਸਟ ਕੀਤਾ ਹੈ। ਉਨ੍ਹਾਂ ਨੇ ਮੁੰਬਈ ਦੀ ਸਭ ਤੋਂ ਉੱਚੀ ਬਿਲਡਿੰਗ 'ਚੋਂ ਇਕ ਲੋਢਾ ਵਰਲਡ ਟਾਵਰਸ 'ਚ ਵੀ ਇਕ ਘਰ ਖਰੀਦਿਆ ਹੈ।
ਇਹ ਵੀ ਪੜ੍ਹੋ- ਇੰਗਲੈਂਡ ਵਿਰੁੱਧ ਲੜੀ ਲਈ ਪਾਕਿਸਤਾਨ ਦਾ ਕਪਤਾਨ ਬਣਿਆ ਰਹਿ ਸਕਦੈ ਸ਼ਾਨ ਮਸੂਦ
ਸ਼੍ਰੇਅਸ ਨੇ ਸਤੰਬਰ 2020 'ਚ ਦਿ ਵਰਲਡ ਟਾਵਰਸ ਦੇ 48ਵੇਂ ਫਲੋਰ 'ਤੇ 2,380 ਸਕਵਾਇਰ ਫੁੱਟ ਦਾ ਘਰ ਖਰੀਦਿਆ ਸੀ। ਇਸ ਅਪਾਰਟਮੈਂਟ 'ਚ 3 ਕਾਰਾਂ ਦੀ ਪਾਰਕਿੰਗ ਦੀ ਸੁਵਿਧਾ ਵੀ ਉਪਲੱਬਧ ਹੈ। ਦੱਸ ਦੇਈਏ ਕਿ ਸ਼੍ਰੇਅਸ ਨੂੰ ਈਰਾਨੀ ਕੱਪ 2024 ਟੂਰਨਾਮੈਂਟ ਲਈ ਮੁੰਬਈ ਦੀ ਟੀਮ 'ਚ ਚੁਣਿਆ ਗਿਆ ਹੈ। ਇਹ ਟੂਰਨਾਮੈਂਟ 1 ਤੋਂ 5 ਅਕਤੂਬਰ ਤੱਕ ਹੋਵੇਗਾ। ਮੁੰਬਈ ਦਾ ਮੁਕਾਬਲਾ ਰੈਸਟ ਆਫ ਇੰਡੀਆ ਨਾਲ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟੀ20 ਵਿਸ਼ਵ ਕੱਪ ਖੇਡਣ ਲਈ ਰਵਾਨਾ ਹੋਈ ਟੀਮ, ਕਪਤਾਨ ਨੇ ਕੀਤਾ ਵੱਡਾ ਦਾਅਵਾ
NEXT STORY