ਸਪੋਰਟਸ ਡੈਸਕ- ਮਹਿਲਾ ਟੀ-20 ਵਿਸ਼ਵ ਕੱਪ 2024 ਦੀ ਮੇਜ਼ਬਾਨੀ ਸੰਯੁਕਤ ਅਰਬ ਅਮੀਰਾਤ (ਯੂਏਈ) ਕਰੇਗਾ। ਇਸ ਟੂਰਨਾਮੈਂਟ ਦੀ ਸ਼ੁਰੂਆਤ 3 ਅਕਤੂਬਰ ਤੋਂ ਹੋ ਰਹੀ ਹੈ। ਹਾਲਾਂਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਸੰਯੁਕਤ ਅਰਬ ਅਮੀਰਾਤ ਲਈ ਰਵਾਨਾ ਹੋ ਗਈ ਹੈ। ਬੀਸੀਸੀਆਈ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਤੋਂ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਤੋਂ ਇਲਾਵਾ ਕੋਚਿੰਗ ਸਟਾਫ ਦੇ ਮੈਂਬਰ ਸਮ੍ਰਿਤੀ ਮੰਧਾਨਾ, ਸ਼ੇਫਾਲੀ ਵਰਮਾ, ਜੇਮਿਮਾ ਰੌਡਰਿੰਗਸ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਟੀਮ ਇੰਡੀਆ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਮੁੰਬਈ 'ਚ ਪ੍ਰੈੱਸ ਕਾਨਫਰੰਸ 'ਚ ਸਵਾਲਾਂ ਦੇ ਜਵਾਬ ਦਿੱਤੇ।
ਇਹ ਵੀ ਪੜ੍ਹੋ- ਸਰਫਰਾਜ਼, ਜੁਰੇਲ ਤੇ ਦਿਆਲ ਨੂੰ ਈਰਾਨੀ ਕੱਪ ਲਈ ਭਾਰਤੀ ਟੀਮ ਤੋਂ ਕੀਤਾ ਜਾਵੇਗਾ ਰਿਲੀਜ਼!
'ਟੀਮ ਇੰਡੀਆ ਆਸਟ੍ਰੇਲੀਆ ਨੂੰ ਹਰਾਉਣ 'ਚ ਸਮਰੱਥ ਹੈ...'
ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਦਾ ਮੰਨਣਾ ਹੈ ਕਿ ਟੀਮ ਇੰਡੀਆ ਆਸਟ੍ਰੇਲੀਆ ਨੂੰ ਹਰਾਉਣ ਦੇ ਸਮਰੱਥ ਹੈ। ਉਨ੍ਹਾਂ ਨੂੰ ਟੀ-20 ਵਿਸ਼ਵ ਕੱਪ 2020 ਯਾਦ ਆਇਆ। ਜਦੋਂ ਭਾਰਤੀ ਟੀਮ ਆਸਟ੍ਰੇਲੀਆ ਖਿਲਾਫ ਫਾਈਨਲ ਖੇਡਣ ਤੋਂ ਖੁੰਝ ਗਈ ਸੀ। ਹਰਮਨਪ੍ਰੀਤ ਕੌਰ ਨੇ ਕਿਹਾ ਕਿ ਆਸਟ੍ਰੇਲੀਆ ਇੱਕ ਮਜ਼ਬੂਤ ਟੀਮ ਹੈ, ਪਰ ਅਸੀਂ ਆਸਟ੍ਰੇਲੀਆ ਨੂੰ ਸਖ਼ਤ ਮੁਕਾਬਲਾ ਦੇ ਸਕਦੇ ਹਾਂ। ਟੀ-20 ਵਿਸ਼ਵ ਕੱਪ ਲਈ ਸਾਡੀ ਸਰਵੋਤਮ ਟੀਮ ਜਾ ਰਹੀ ਹੈ। ਸਾਡੇ ਕੋਲ ਵਿਸ਼ਵ ਕੱਪ ਜਿੱਤਣ ਦਾ ਵਧੀਆ ਮੌਕਾ ਹੈ। ਦਰਅਸਲ ਜੇਕਰ ਅਜਿਹਾ ਹੁੰਦਾ ਹੈ ਤਾਂ ਟੀਮ ਇੰਡੀਆ ਪਹਿਲੀ ਵਾਰ ਟੀ-20 ਵਿਸ਼ਵ ਕੱਪ ਜਿੱਤੇਗੀ। ਹੁਣ ਤੱਕ ਭਾਰਤੀ ਟੀਮ ਵਿਸ਼ਵ ਕੱਪ ਜਿੱਤਣ ਵਿੱਚ ਸਫਲ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ- ਇੰਗਲੈਂਡ ਵਿਰੁੱਧ ਲੜੀ ਲਈ ਪਾਕਿਸਤਾਨ ਦਾ ਕਪਤਾਨ ਬਣਿਆ ਰਹਿ ਸਕਦੈ ਸ਼ਾਨ ਮਸੂਦ
ਜਦੋਂ ਵਿਸ਼ਵ ਚੈਂਪੀਅਨ ਬਣਦੇ-ਬਣਦੇ ਰਹਿ ਗਈ ਟੀਮ ਇੰਡੀਆ...
ਹਾਲਾਂਕਿ ਭਾਰਤੀ ਟੀਮ ਟੀ-20 ਵਿਸ਼ਵ ਕੱਪ 2020 ਅਤੇ ਟੀ-20 ਵਿਸ਼ਵ ਕੱਪ 2022 ਦੇ ਫਾਈਨਲ ਵਿੱਚ ਪਹੁੰਚੀ ਸੀ, ਪਰ ਖਿਤਾਬ ਜਿੱਤਣ ਵਿੱਚ ਅਸਫਲ ਰਹੀ। ਦੋਵੇਂ ਵਾਰ ਭਾਰਤ ਨੂੰ ਆਸਟ੍ਰੇਲੀਆ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਇਸ ਵਾਰ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਭਰੋਸਾ ਹੈ ਕਿ ਟੀਮ ਇੰਡੀਆ ਵਿਸ਼ਵ ਚੈਂਪੀਅਨ ਜ਼ਰੂਰ ਬਣੇਗੀ। ਪਿਛਲੇ ਦਿਨੀਂ ਭਾਰਤੀ ਟੀਮ ਨੂੰ ਏਸ਼ੀਆ ਕੱਪ ਦੇ ਫਾਈਨਲ 'ਚ ਸ਼੍ਰੀਲੰਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਤੋਂ ਬਾਅਦ ਟੀਮ ਇੰਡੀਆ ਦੀ ਰਣਨੀਤੀ 'ਤੇ ਸਵਾਲ ਉਠਾਏ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤ੍ਰਿਸ਼ਾ-ਗਾਇਤਰੀ ਮਕਾਓ ਓਪਨ ਬੈਡਮਿੰਟਨ ਵਿਚ ਜਿੱਤੀਆਂ
NEXT STORY