ਮੋਹਾਲੀ- ਨੌਜਵਾਨ ਸ਼ੁਭਮਨ ਗਿੱਲ ਦੀਆਂ ਅਜੇਤੂ 199 ਦੌੜਾਂ (234 ਗੇਂਦਾਂ, 21 ਚੌਕਿਆਂ, 4 ਛੱਕਿਆਂ) ਦੀ ਮਦਦ ਨਾਲ ਪੰਜਾਬ ਨੇ ਰਣਜੀ ਟਰਾਫੀ ਇਲੀਟ ਗਰੁੱਪ-ਬੀ ਦੇ ਦੂਜੇ ਦਿਨ ਤਾਮਿਲਨਾਡੂ ਦੀਆਂ ਪਹਿਲੀ ਪਾਰੀ 'ਚ 215 ਦੌੜਾਂ ਦੇ ਜਵਾਬ 'ਚ ਸਟੰਪ ਤੱਕ 2 ਵਿਕਟਾਂ 'ਤੇ 308 ਦੌੜਾਂ ਬਣਾ ਲਈਆਂ। ਮੇਜ਼ਬਾਨ ਨੇ ਤਾਮਿਲਨਾਡੂ ਦੀ ਪਾਰੀ ਨੂੰ ਇਕ ਹੀ ਓਵਰ 'ਚ ਖਤਮ ਕਰ ਦਿੱਤਾ, ਜਦਕਿ ਆਰ. ਸਾਈ ਕਿਸ਼ੋਰ (01) ਨੂੰ ਬਲਤੇਜ ਸਿੰਘ ਨੇ ਰਨ ਆਊਟ ਕੀਤਾ, ਜਿਸ ਨਾਲ ਟੀਮ ਪਹਿਲੇ ਦਿਨ ਦੇ ਸਕੋਰ 'ਚ 2 ਦੌੜਾਂ ਹੀ ਜੋੜ ਸਕੀ।
ਦਿੱਲੀ 'ਤੇ ਪਾਰੀ ਦੀ ਸ਼ਰਮਨਾਕ ਹਾਰ ਦਾ ਖਤਰਾ : ਆਪਣੇ ਬੱਲੇਬਾਜ਼ਾਂ ਦੇ ਸ਼ਰਮਨਾਕ ਪ੍ਰਦਰਸ਼ਨ ਕਾਰਨ ਦਿੱਲੀ 'ਤੇ ਕੇਰਲ ਖਿਲਾਫ ਰਣਜੀ ਟਰਾਫੀ ਗਰੁੱਪ-ਬੀ ਮੈਚ 'ਚ ਪਾਰੀ ਦੀ ਸ਼ਰਮਨਾਕ ਹਾਰ ਦਾ ਖਤਰਾ ਮੰਡਰਾਉਣ ਲੱਗਾ ਹੈ। ਕੇਰਲ ਨੇ ਦੂਜੇ ਦਿਨ 7 ਵਿਕਟਾਂ 'ਤੇ 291 ਦੌੜਾਂ ਤੋਂ ਅੱਗੇ ਖੇਡਦੇ ਹੋਏ ਪਹਿਲੀ ਪਾਰੀ 'ਚ 320 ਦੌੜਾਂ ਬਣਾਈਆਂ। ਦਿੱਲੀ ਦੀ ਟੀਮ ਆਪਣੀ ਪਹਿਲੀ ਪਾਰੀ 'ਚ 66.2 ਓਵਰਾਂ 'ਚ 139 ਦੌੜਾਂ 'ਤੇ ਢੇਰ ਹੋ ਗਈ ਤੇ ਉਸ ਨੂੰ ਫਾਲੋਆਨ ਕਰਨਾ ਪਿਆ। ਫਾਲੋਆਨ ਕਰਨ ਤੋਂ ਬਾਅਦ ਦਿੱਲੀ ਦਾ ਦੂਜੀ ਪਾਰੀ 'ਚ ਪ੍ਰਦਰਸ਼ਨ ਹੋਰ ਵੀ ਖਰਾਬ ਰਿਹਾ ਅਤੇ ਉਸ ਨੇ ਸਟੰਪਸ ਤੱਕ ਆਪਣੀਆਂ 5 ਵਿਕਟਾਂ ਸਿਰਫ 41 ਦੌੜਾਂ 'ਤੇ ਗੁਆ ਦਿੱਤੀਆਂ। ਦਿੱਲੀ ਨੇ ਅਜੇ ਪਾਰੀ ਦੀ ਹਾਰ ਤੋਂ ਬਚਣ ਲਈ 140 ਦੌੜਾਂ ਬਣਾਉਣੀਆਂ ਹਨ।
ਇਹ ਹਨ ਟੈਨਿਸ ਦੀਆਂ ਸਭ ਤੋਂ ਲੰਮੀਆਂ ਖਿਡਾਰਨਾਂ
NEXT STORY