ਸਿੰਗਾਪੁਰ- ਪਿਛਲਾ ਚੈਂਪੀਅਨ ਬੀ. ਸਾਈ ਪ੍ਰਣੀਤ ਜਾਪਾਨ ਦੇ ਯੂ ਇਗਾਰਾਸ਼ੀ ਕੋਲੋਂ ਹਾਰ ਕੇ ਸਿੰਗਾਪੁਰ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਹੀ ਦੌਰ 'ਚੋਂ ਬਾਹਰ ਹੋ ਗਿਆ। ਛੇਵਾਂ ਦਰਜਾ ਪ੍ਰਾਪਤ ਪ੍ਰਣੀਤ ਨੂੰ ਇਗਾਰਾਸ਼ੀ ਹੱਥੋਂ 21-16, 16-21, 18-21 ਨਾਲ ਹਾਰ ਝੱਲਣੀ ਪਈ।
ਇਸ ਦੌਰਾਨ ਸ਼ੁਭਾਂਕਰ ਡੇ ਅਤੇ ਰੁਤਵਿਕਾ ਸ਼ਿਵਾਨੀ ਗਾਡੇ ਦੂਸਰੇ ਦੌਰ 'ਚ ਪਹੁੰਚ ਗਏ। ਸ਼ੁਭਾਂਕਰ ਨੇ ਕੈਨੇਡਾ ਦੇ ਜਾਸਨ ਐਂਥੋਨੀ ਹੋਸ਼ੁਏ ਨੂੰ 14-21, 21-14, 21-16 ਨਾਲ ਹਰਾਇਆ। ਉਥੇ ਹੀ ਰੁਤਵਿਕਾ ਨੇ ਬੁਲਗਾਰੀਆ ਦੀ ਲਿੰਡਾ ਜੇਚਿਰੀ ਨੂੰ 21-15, 17-21, 21-16 ਨਾਲ ਹਰਾਇਆ।
51 ਦੀ ਔਸਤ ਵਾਲਾ ਧੋਨੀ 4 ਸਾਲਾਂ ਤੋਂ ਸਪਿਨਰਾਂ ਖਿਲਾਫ 4 ਦੀ ਖਰਾਬ ਔਸਤ ਨਾਲ ਬਣਾ ਰਿਹੈ ਦੌੜਾਂ
NEXT STORY