ਨੌਰਥ ਬੇਰਵਿਕ (ਸਕਾਟਲੈਂਡ)- ਭਾਰਤ ਦੇ ਸ਼ੁਭੰਕਰ ਸ਼ਰਮਾ ਨੇ ਤੀਸਰੇ ਰਾਊਂਡ ਵਿਚ 70 ਦੇ ਬਰਾਬਰ ਸਕੋਰ ਕਰਕੇ ਜੇਨੇਸਿਸ ਸਕਾਟਿਸ਼ ਓਪਨ ਗੋਲਫ ਟੂਰਨਾਮੈਂਟ ਵਿਚ ਸੰਯੁਕਤ 61ਵੇਂ ਸਥਾਨ 'ਤੇ ਪਹੁੰਚ ਗਏ। ਸ਼ੁਭੰਕਰ ਨੇ ਛੇ ਬਰਡੀਜ਼ ਬਣਾਈਆਂ ਪਰ ਇਸ ਦੇ ਨਾਲ ਹੀ ਉਹ ਇੰਨੀ ਹੀ ਬੋਗੀ ਕਰ ਬੈਠੇ। ਤੀਜੇ ਦੌਰ ਤੋਂ ਬਾਅਦ ਉਨ੍ਹਾਂ ਦਾ ਕੁੱਲ ਸਕੋਰ ਤਿੰਨ ਅੰਡਰ ਹੈ। ਸਵੀਡਨ ਦੇ ਲੁਡਵਿਗ ਐਬਰਗ ਨੇ 17 ਅੰਡਰ ਦੇ ਕੁੱਲ ਸਕੋਰ ਨਾਲ ਦੋ ਸ਼ਾਟ ਦੀ ਬੜ੍ਹਤ ਬਣਾ ਲਈ ਹੈ। ਸਥਾਨਕ ਖਿਡਾਰੀ ਰੌਬਰਟ ਮੈਕਿੰਟਾਇਰ 15 ਅੰਡਰ ਦੇ ਨਾਲ ਦੂਜੇ ਸਥਾਨ 'ਤੇ ਹੈ ਜਦਕਿ ਪੀਜੀਏ ਟੂਰ ਜੇਤੂ ਐਡਮ ਸਕਾਟ 14 ਅੰਡਰ ਦੇ ਕੁੱਲ ਸਕੋਰ ਨਾਲ ਤੀਜੇ ਸਥਾਨ 'ਤੇ ਹੈ। ਭਾਰਤੀ-ਅਮਰੀਕੀ ਖਿਡਾਰੀ ਸਾਹਿਤ ਥੇਗਾਲਾ (65-66-66) ਅਮਰੀਕਾ ਦੇ ਕੋਲਿਨ ਮੋਰੀਕਾਵਾ (66), ਦੱਖਣੀ ਕੋਰੀਆ ਦੇ ਸੁੰਗਜੇ ਇਮ (67) ਅਤੇ ਫਰਾਂਸ ਦੇ ਐਂਟੋਈਨ ਰੋਜ਼ਨਰ (68) ਨਾਲ ਸਾਂਝੇ ਚੌਥੇ ਸਥਾਨ 'ਤੇ ਹਨ। ਇਨ੍ਹਾਂ ਸਾਰਿਆਂ ਦਾ ਕੁੱਲ ਸਕੋਰ 13 ਅੰਡਰ ਹੈ।
ਅਨਹਤ ਅਤੇ ਸ਼ੌਰਿਆ ਵਿਸ਼ਵ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ ਦੇ ਚੌਥੇ ਗੇੜ ਵਿੱਚ ਦਾਖ਼ਲ
NEXT STORY