ਸਪੋਰਟਸ ਡੈਸਕ- ਗੁਜਰਾਤ ਟਾਈਟਨਜ਼ ਦੇ ਕਪਤਾਨ ਸ਼ੁਭਮਨ ਗਿੱਲ ਸ਼ਨੀਵਾਰ ਨੂੰ ਆਪਣੀ ਫ੍ਰੈਂਚਾਈਜ਼ੀ ਲਈ 2,000 ਦੌੜਾਂ ਪੂਰੀਆਂ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਗਿੱਲ ਨੇ ਲਖਨਊ ਸੁਪਰ ਜਾਇਟਸ (LSG) ਖਿਲਾਫ ਉਨ੍ਹਾਂ ਦੇ ਹੀ ਘਰੇਲੂ ਮੈਦਾਨ 'ਤੇ ਇਹ ਉਪਲੱਬਧੀ ਹਾਸਲ ਕੀਤੀ। ਆਪਣੀ ਪਾਰੀ ਦੌਰਾਨ ਗਿੱਲ ਨੇ ਸਿਰਫ 38 ਗੇਂਦਾਂ 'ਚ 6 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 60 ਦੌੜਾਂ ਬਣਾਈਆਂ। ਉਨ੍ਹਾਂ ਦੇ ਰਨ 157.89 ਦੇ ਸਟ੍ਰਾਈਕ ਰੇਟ ਨਾਲ ਆਏ। ਉਨ੍ਹਾਂ ਨੇ ਸਲਾਮੀ ਬੱਲੇਬਾਜ਼ ਸਾਈਂ ਸੁਦਰਸ਼ਨ ਦੇ ਨਾਲ 120 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਨ੍ਹਾਂ ਨੇ 37 ਗੇਂਦਾਂ 'ਚ 7 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 56 ਦੌੜਾਂ ਬਣਾਈਆਂ।
2022 'ਚ ਆਪਣੇ ਡੈਬਿਊ ਤੋਂ ਬਾਅਦ ਹੁਣ ਤਕ ਫ੍ਰੈਂਚਾਈਜ਼ੀ ਲਈ 51 ਮੈਚਾਂ 'ਚ ਗਿੱਲ ਨੇ ਗੁਜਰਾਤ ਟਾਈਟਨਜ਼ ਲਈ 51 ਪਾਰੀਆਂ ਤੋਂ ਬਾਅਦ 44.60 ਦੀ ਔਸਤ ਅਤੇ 147.89 ਦੀ ਸਟ੍ਰਾਈਕ ਰੇਟ ਨਾਲ 2,007 ਦੌੜਾਂ ਬਣਾਈਆਂ। ਉਨ੍ਹਾਂ ਨੇ 4 ਸੈਂਕੜੇ ਅਤੇ 12 ਅਰਧ ਸੈਂਕੜੇ ਲਗਾਏ ਹਨ, ਜਿਸ ਵਿਚ ਉਨ੍ਹਾਂ ਦਾ ਸਭ ਤੋਂ ਵਧ ਸਕੋਰ 129 ਰਿਹਾ ਹੈ। ਮੌਜੂਦਾ ਸੀਜ਼ਨ 'ਚ ਗਿੱਲ ਨੇ 6 ਪਾਰੀਆਂਟ 'ਚ 41.60 ਦੀ ਔਸਤ ਨਾਲ 149.64 ਦੀ ਸਟ੍ਰਾਈਕ ਰੇਟ ਨਾਲ 208 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ 2 ਅਰਧ ਸੈਂਕੜੇ ਬਣਾਏ ਹਨ ਜਿਸ ਵਿਚ 61* ਸਭ ਤੋਂ ਵੱਧ ਸਕੋਰ ਹੈ। ਉਹ ਇਸ ਸੀਜ਼ਨ 'ਚ 6ਵੇਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ।
ਗਿੱਲ ਨੇ ਗੁਜਰਾਤ ਟਾਈਟਨਜ਼ ਦੇ ਨਾਲ ਆਪਣਾ ਹੁਣ ਤਕ ਦਾ ਸਭ ਤੋਂ ਬਿਹਤਰ ਆਈਪੀਐੱਲ ਸੀਜ਼ਨ 2023 'ਚ ਖੇਡਿਆ ਸੀ ਜਦੋਂ 17 ਮੈਚਾਂ ਅਤੇ ਪਾਰੀਆਂ 'ਚ 59.33 ਦੀ ਔਸਤ ਅਤੇ 157.80 ਦੀ ਸਟ੍ਰਾਈਕ ਰੇਟ ਨਾਲ 890 ਦੌੜਾਂ ਬਣਾਈਆਂ। ਉਨ੍ਹਾਂ ਨੇ 3 ਸੈਂਕੜੇ ਅਤੇ 4 ਅਰਧ ਸੈਂਕੜੇ ਲਗਾਏ ਜਿਸ ਵਿਚ ਉਨ੍ਹਾਂ ਦਾ ਸਭ ਤੋਂ ਵਧ ਸਕੋਰ 129 ਰਿਹਾ। 2018-2021 ਤਕ ਕੋਲਕਾਤਾ ਨਾਈਟ ਰਾਈਡਰਜ਼ (KKR) ਦੇ ਨਾਲ ਆਪਣੇ ਰਨ ਸਮੇਤ, ਗਿੱਲ ਨੇ ਆਪਣੇ ਆਈਪੀਐੱਲ ਕਰੀਅਰ 'ਚ 109 ਮੈਚਾਂ ਅਤੇ 106 ਪਾਰੀਆਂ 'ਚ 3,424 ਦੌੜਾਂ ਬਣਾਈਆਂ ਹਨ। ਇਹ ਦੌੜਾਂ 38.04 ਦੀ ਔਸਤ ਅਤੇ 136.46 ਦੀ ਸਟ੍ਰਾਈਕ ਰੇਟ ਨਾਲ ਆਏ ਹਨ। ਉਨ੍ਹਾਂ ਨੇ 4 ਸੈਂਕੜੇ ਅਤੇ 22 ਅਰਧ ਸੈਂਕੜੇ ਬਣਾਏ ਹਨ। ਉਨ੍ਹਾਂ ਦਾ ਸਭ ਤੋਂ ਵਧ ਸਕੋਰ 129 ਹੈ।
ਫੀਫਾ ਮੁਖੀ ਇਨਫੈਂਟੀਨੋ ਨੇ ਫੁੱਟਬਾਲ ਦੇ ਵਿਕਾਸ ਵਿੱਚ ਜ਼ਿਆਦਾ ਟੂਰਨਾਮੈਂਟਾਂ ਦੇ ਪ੍ਰਭਾਵ ਦੀ ਕੀਤੀ ਪ੍ਰਸ਼ੰਸਾ
NEXT STORY