ਸਪੋਰਟਸ ਡੈਸਕ : ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ 'ਚ ਰਾਜਸਥਾਨ ਰਾਇਲਸ ਦੇ ਖਿਲਾਫ ਮੈਚ 'ਚ ਗੁਜਰਾਤ ਟਾਈਟਨਸ ਦੇ ਕਪਤਾਨ ਸ਼ੁਭਮਨ ਗਿੱਲ ਨੇ ਵਿਰਾਟ ਕੋਹਲੀ ਦਾ ਵੱਡਾ ਰਿਕਾਰਡ ਤੋੜ ਦਿੱਤਾ। ਦਰਅਸਲ ਆਪਣੀ ਅਰਧ ਸੈਂਕੜੇ ਵਾਲੀ ਪਾਰੀ ਦੌਰਾਨ ਸ਼ੁਭਮਨ ਗਿੱਲ ਨੇ ਆਈਪੀਐੱਲ ਵਿੱਚ ਆਪਣੀਆਂ 3000 ਦੌੜਾਂ ਵੀ ਪੂਰੀਆਂ ਕੀਤੀਆਂ। ਉਹ ਇਸ ਰਿਕਾਰਡ ਤੱਕ ਪਹੁੰਚਣ ਵਾਲਾ ਸਭ ਤੋਂ ਘੱਟ ਉਮਰ ਦਾ ਭਾਰਤੀ ਹੈ। ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ 26 ਸਾਲ ਦੀ ਉਮਰ 'ਚ ਇਹ ਰਿਕਾਰਡ ਆਪਣੇ ਨਾਂ ਕੀਤਾ ਸੀ ਜਦਕਿ ਸ਼ੁਭਮਨ ਅਜੇ 24 ਸਾਲ ਦੇ ਹਨ। ਹਾਲਾਂਕਿ ਸ਼ੁਭਮਨ ਨੇ ਰਾਜਸਥਾਨ ਖਿਲਾਫ ਅਹਿਮ ਮੈਚ 'ਚ 44 ਗੇਂਦਾਂ 'ਚ 72 ਦੌੜਾਂ ਬਣਾਈਆਂ। ਇਸ ਦੇ ਨਾਲ ਉਹ ਔਰੇਂਜ ਕੈਪ ਦੀ ਦੌੜ ਵਿੱਚ ਤੀਜੇ ਸਥਾਨ 'ਤੇ ਆ ਗਏ ਹਨ।
3000 ਆਈਪੀਐੱਲ ਦੌੜਾਂ ਬਣਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ
24 ਸਾਲ, 215 ਦਿਨ - ਸ਼ੁਭਮਨ ਗਿੱਲ
26 ਸਾਲ, 186 ਦਿਨ - ਵਿਰਾਟ ਕੋਹਲੀ
26 ਸਾਲ, 320 ਦਿਨ - ਸੰਜੂ ਸੈਮਸਨ
27 ਸਾਲ, 161 ਦਿਨ - ਸੁਰੇਸ਼ ਰੈਨਾ
27 ਸਾਲ, 343 ਦਿਨ - ਰੋਹਿਤ ਸ਼ਰਮਾ
3000 ਆਈਪੀਐੱਲ ਦੌੜਾਂ ਲਈ ਸਭ ਤੋਂ ਘੱਟ ਪਾਰੀਆਂ
75 - ਕ੍ਰਿਸ ਗੇਲ
80- ਕੇਐੱਲ ਰਾਹੁਲ
85 - ਜੋਸ ਬਟਲਰ
94 - ਸ਼ੁਭਮਨ ਗਿੱਲ
94 - ਡੇਵਿਡ ਵਾਰਨਰ
94 - ਫਾਫ ਡੂ ਪਲੇਸਿਸ
ਸੀਜ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ
316 ਵਿਰਾਟ ਕੋਹਲੀ
261 ਰਿਆਨ ਪਰਾਗ
255 ਸ਼ੁਭਮਨ ਗਿੱਲ
246 ਸੰਜੂ ਸੈਮਸਨ
226 ਸਾਈਂ ਸੁਦਰਸ਼ਨ
ਮੈਚ ਦੀ ਗੱਲ ਕਰੀਏ ਤਾਂ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ 'ਚ ਗੁਜਰਾਤ ਟਾਈਟਨਸ ਖਿਲਾਫ ਪਹਿਲਾਂ ਖੇਡਦੇ ਹੋਏ ਰਾਜਸਥਾਨ ਰਾਇਲਜ਼ ਨੇ ਤਿੰਨ ਵਿਕਟਾਂ 'ਤੇ 196 ਦੌੜਾਂ ਬਣਾਈਆਂ। ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਰਾਜਸਥਾਨ ਲਈ ਪਹਿਲਾਂ ਖੇਡਦੇ ਹੋਏ ਰਿਆਨ ਪਰਾਗ ਨੇ 76 ਦੌੜਾਂ ਅਤੇ ਸੰਜੂ ਸੈਮਸਨ ਨੇ 68 ਦੌੜਾਂ ਬਣਾਈਆਂ।
ਦੋਵਾਂ ਟੀਮਾਂ ਦੀ ਪਲੇਇੰਗ 11
ਰਾਜਸਥਾਨ ਰਾਇਲਜ਼: ਯਸ਼ਸਵੀ ਜਾਇਸਵਾਲ, ਜੋਸ ਬਟਲਰ, ਸੰਜੂ ਸੈਮਸਨ (ਵਿਕਟਕੀਪਰ/ਕਪਤਾਨ), ਰਿਆਨ ਪਰਾਗ, ਧਰੁਵ ਜੁਰੇਲ, ਸ਼ਿਮਰੋਨ ਹੇਟਮਾਇਰ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਅਵੇਸ਼ ਖਾਨ, ਨਵਦੀਪ ਸੈਣੀ, ਯੁਜਵੇਂਦਰ ਚਾਹਲ।
ਗੁਜਰਾਤ ਟਾਇਟਨਸ: ਸ਼ੁਭਮਨ ਗਿੱਲ (ਕਪਤਾਨ), ਸਾਈ ਸੁਦਰਸ਼ਨ, ਵਿਜੇ ਸ਼ੰਕਰ, ਅਭਿਨਵ ਮਨੋਹਰ, ਮੈਥਿਊ ਵੇਡ (ਵਿਕਟਕੀਪਰ), ਰਾਹੁਲ ਤਿਵਾਤੀਆ, ਰਾਸ਼ਿਦ ਖਾਨ, ਉਮੇਸ਼ ਯਾਦਵ, ਸਪੈਂਸਰ ਜਾਨਸਨ, ਨੂਰ ਅਹਿਮਦ, ਮੋਹਿਤ ਸ਼ਰਮਾ।
ਮੈਂ ਤੁਹਾਡੀ ਸਭ ਤੋਂ ਵੱਡੀ ਚੀਅਰਲੀਡਰ ਹਾਂ- ਧਨਸ਼੍ਰੀ ਵਰਮਾ ਦਾ ਪਤੀ ਯੁਜੀ ਚਾਹਲ ਲਈ ਕਬੂਲਨਾਮਾ
NEXT STORY