ਸਪੋਰਟਸ ਡੈਸਕ : ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਇਕ ਵਾਰ ਫਿਰ ਸਟੇਡੀਅਮ 'ਚ ਪ੍ਰਸ਼ੰਸਕਾਂ ਵਲੋਂ ਟ੍ਰੋਲ ਹੁੰਦੇ ਨਜ਼ਰ ਆਏ। ਆਸਟਰੇਲੀਆ ਖ਼ਿਲਾਫ਼ ਤੀਸਰੇ ਟੈਸਟ ਮੈਚ ਦੇ ਪਹਿਲੇ ਦਿਨ ਜਦੋਂ ਭਾਰਤੀ ਟੀਮ ਮੈਦਾਨ 'ਚ ਉਤਰੀ ਤਾਂ ਸ਼ੁਭਮਨ ਗਿੱਲ ਨੂੰ ਦੇਖ ਕੇ ਦਰਸ਼ਕਾਂ 'ਚ ਬੈਠੇ ਪ੍ਰਸ਼ੰਸਕਾਂ ਨੇ ਅਚਾਨਕ 'ਹਮਾਰੀ ਭਾਬੀ ਕੈਸੀ ਹੋ, ਸਾਰਾ ਭਾਬੀ ਜੈਸੀ ਹੋ' ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।
ਹੋਇਆ ਇੰਝ ਕਿ ਸ਼ੁਭਮਨ ਫੀਲਡਿੰਗ ਲਈ ਬਾਊਂਡਰੀ ਦੇ ਕੋਲ ਖੜ੍ਹੇ ਸਨ, ਇਸ ਦੌਰਾਨ ਪ੍ਰਸ਼ੰਸਕਾਂ ਨੇ ਸ਼ੁਬਮਨ ਦੇ ਸਾਹਮਣੇ ਸਾਰਾ-ਸਾਰਾ ਦਾ ਨਾਂ ਲੈ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਪਰ ਫਿਰ ਉਹ ਕੁਝ ਨਹੀਂ ਬੋਲਿਆ ਪਰ ਜਦੋਂ ਪ੍ਰਸ਼ੰਸਕਾਂ ਨੇ ਗਿੱਲ ਨੂੰ ਫਿਰ ਦੇਖਿਆ ਅਤੇ 'ਹਮਾਰੀ ਭਾਬੀ ਕੈਸੀ ਹੋ, ਸਾਰਾ ਭਾਬੀ ਜੈਸੀ ਹੋ' ਦੇ ਨਾਅਰੇ ਲਗਾਏ ਤਾਂ ਖਿਡਾਰੀ ਨੇ ਵੀ ਹੱਥ ਖੜ੍ਹੇ ਕਰ ਕੇ ਪ੍ਰਸ਼ੰਸਕਾਂ ਨੂੰ ਮਜ਼ਾਕੀਆ ਪ੍ਰਤੀਕਿਰਿਆ ਦਿੱਤੀ। ਇਸ ਪਲ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ।
He couldn't stop blushing ☺️ .
Then next ball he caught Usman khawaja catch..... 😂🥰😍....
And then finally he switched his position with Axar🫠..........@RVCJ_FB @_Confusedaatma_ @StarSportsIndia @ShubmanGill #IndvsAus #INDvsAUSTest #BorderGavaskarTrophy2023 #BGT2023 pic.twitter.com/PryhwEjBYX
— Uday Kumar (@Uday__uppi) March 1, 2023
ਦੱਸ ਦੇਈਏ ਕਿ ਸਾਰਾ ਨਾਲ ਗਿੱਲ ਦਾ ਨਾਂ ਜੁੜਿਆ ਹੋਇਆ ਹੈ ਪਰ ਭੰਬਲਭੂਸਾ ਬਣਿਆ ਹੋਇਆ ਹੈ ਕਿ ਇਹ ਸਾਰਾ ਕੌਣ ਹੈ? ਦਰਅਸਲ, ਕੁਝ ਪ੍ਰਸ਼ੰਸਕ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਨਾਲ ਜੋੜਦੇ ਹਨ ਤਾਂ ਕੁਝ ਬਾਲੀਵੁੱਡ ਅਭਿਨੇਤਰੀ ਸਾਰਾ ਅਲੀ ਖਾਨ ਨਾਲ ਜੋੜਦੇ ਹਨ, ਕਿਉਂਕਿ ਗਿੱਲ ਅਦਾਕਾਰਾ ਸਾਰਾ ਨਾਲ ਵੀ ਸਪੋਟ ਕਰ ਚੁੱਕੇ ਹਨ। ਇਸ ਦੇ ਨਾਲ ਹੀ ਹਾਲ ਹੀ 'ਚ ਸਚਿਨ ਨੇ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ 'ਚ ਸਚਿਨ ਦੀ ਬੇਟੀ ਸਾਰਾ ਵੀ ਮੌਜੂਦ ਸੀ।
ਦੂਜੇ ਪਾਸੇ ਤੀਜੇ ਟੈਸਟ 'ਚ ਕੇ.ਐੱਲ ਰਾਹੁਲ ਦੀ ਥਾਂ 'ਤੇ ਆਏ ਗਿੱਲ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਉਹ ਦੋਵੇਂ ਪਾਰੀਆਂ 'ਚ ਫਲਾਪ ਸਾਬਤ ਹੋਏ। ਪਹਿਲੀ ਪਾਰੀ 'ਚ ਗਿੱਲ ਸਿਰਫ 21 ਦੌੜਾਂ ਬਣਾ ਕੇ ਆਊਟ ਹੋ ਗਿਆ, ਜਦਕਿ ਦੂਜੀ ਪਾਰੀ 'ਚ ਉਹ ਸਿਰਫ 5 ਦੌੜਾਂ ਹੀ ਬਣਾ ਸਕਿਆ। ਫਿਲਹਾਲ ਟੀਮ ਇੰਡੀਆ ਤੀਜੇ ਟੈਸਟ 'ਚ ਮੁਸ਼ਕਲ 'ਚ ਘਿਰਦੀ ਨਜ਼ਰ ਆ ਰਹੀ ਹੈ ਕਿਉਂਕਿ ਮਹਿਮਾਨ ਟੀਮ ਨੂੰ ਜਿੱਤ ਲਈ ਸਿਰਫ 76 ਦੌੜਾਂ ਦਾ ਟੀਚਾ ਮਿਲਿਆ ਹੈ।
KL Rahul ਦੇ ਹੱਕ 'ਚ ਆਏ ਆਸਟਰੇਲੀਆ ਦੇ ਸਾਬਕਾ ਕਪਤਾਨ ਮਾਈਕਲ ਕਲਾਰਕ, ਕਹੀ ਵੱਡੀ ਗੱਲ
NEXT STORY