ਸਪੋਰਟਸ ਡੈਸਕ— ਮੌਜੂਦਾ ਚੈਂਪੀਅਨ ਸਿਮੋਨਾ ਹਾਲੇਪ ਨੇ ਖੱਬੇ ਪੈਰ ਦੀ ਪਿੰਨੀ ’ਚ ਸੱਟ ਕਾਰਨ ਸ਼ੁੱਕਰਵਾਰ ਨੂੰ ਵਿੰਬਲਡਨ ਤੋਂ ਹਟਣ ਦਾ ਫ਼ੈਸਲਾ ਕੀਤਾ ਹੈ। ਹਾਲੇਪ ਵਰਲਡ ਰੈਂਕਿੰਗ ’ਚ ਤੀਜੇ ਸਥਾਨ ’ਤੇ ਹੈ ਪਰ ਵਿੰਬਲਡਨ ’ਚ ਉਨ੍ਹਾਂ ਨੂੰ ਦੂਜਾ ਦਰਜਾ ਮਿਲਦਾ ਕਿਉਂਕਿ ਰੈਂਕਿੰਗ ’ਚ ਦੂਜੇ ਸਥਾਨ ’ਤੇ ਕਾਬਜ ਨਾਓਮੀ ਓਸਾਕਾ ਪਹਿਲਾਂ ਹੀ ਇਸ ਟੂਰਨਾਮੈਂਟ ਤੋਂ ਹਟ ਗਈ ਹੈ। ਹਾਲੇਪ ਨੂੰ ਇਹ ਸੱਟ ਮਈ ’ਚ ਇਟੈਲੀਅਨ ਓਪਨ ਦੇ ਦੌਰਾਨ ਲੱਗੀ ਸੀ। ਉਨ੍ਹਾਂ ਦਾ ਉਦੇਸ਼ ਫ਼੍ਰੈਂਚ ਓਪਨ ਤੋਂ ਵਾਪਸੀ ਕਰਨ ਦਾ ਹੈ। ਉਹ 2018 ’ਚ ਫ਼੍ਰੈਂਚ ਓਪਨ ਚੈਂਪੀਅਨ ਬਣੀ ਸੀ।
ਕੋਰੋਨਾ ਵਾਇਰਸ ਮਾਹਾਮਾਰੀ ਕਾਰਨ ਪਿਛਲੇ ਸਾਲ ਵਿੰਬਲਡਨ ਦਾ ਆਯੋਜਨ ਨਹੀਂ ਹੋਇਆ ਸੀ। ਹਾਲੇਪ ਨੇ 2019 ’ਚ ਫ਼ਾਈਨਲ ’ਚ ਸੇਰੇਨਾ ਵਿਲੀਅਮਸਨ ਨੂੰ 6-2, 6-2 ਨਾਲ ਹਰਾਇਆ ਸੀ। ਵਿੰਬਲਡਨ ਆਗਾਮੀ ਸੋਮਾਵਾਰ ਤੋਂ ਸ਼ੁਰੂ ਹੋਵੇਗਾ ਪਰ ਹਾਲੇਪ ਨੇ ਆਲ ਇੰਗਲੈਂਡ ਕਲੱਬ ’ਚ ਡਰਾਅ ਜਾਰੀ ਹੋਣ ਤੋਂ ਪਹਿਲਾਂ ਹੀ ਟੂਰਨਾਮੈਂਟ ਤੋਂ ਹੱਟਣ ਦਾ ਐਲਾਨ ਕਰ ਦਿੱਤਾ।
ਬੀਜਿੰਗ ਵਿੰਟਰ ਓਲੰਪਿਕਸ ਖ਼ਿਲਾਫ਼ ਤਿੱਬਤੀ, ਊਈਗਰ ਤੇ ਹਾਂਗਕਾਂਗ ਭਾਈਚਾਰੇ ਦੇ ਲੋਕਾਂ ਨੇ ਫ਼੍ਰਾਂਸ ’ਚ ਕੀਤਾ ਪ੍ਰਦਰਸ਼ਨ
NEXT STORY