ਸਪੋਰਟਸ ਡੈਸਕ— ਵਿੰਬਲਡਨ ਚੈਂਪੀਅਨ ਸਿਮੋਨਾ ਹਾਲੇਪ ਨੂੰ ਉਲਟਫੇਰ ਦਾ ਸ਼ਿਕਾਰ ਹੋਣਾ ਪਿਆ ਹੈ। ਸਾਬਕਾ ਨੰਬਰ ਇਕ ਖਿਡਾਰੀ ਹਾਲੇਪ ਯੂ. ਐੱਸ. ਓਪਨ ਦੇ ਦੂਜੇ ਹੀ ਦੌਰ ’ਚ ਹਾਰ ਕੇ ਬਾਹਰ ਹੋ ਗਈ। ਯੂ. ਐੱਸ. ਓਪਨ ’ਚ ਕੁਆਲੀਫਾਈ ਕਰਨ ਵਾਲੀ 116ਵੇਂ ਰੈਂਕ ਦੀ ਖਿਡਾਰਨ ਟੇਲਰ ਟਾਊਨਸੇਂਡ ਨੇ ਚੌਥੇ ਨੰਬਰ ਦੀ ਖਿਡਾਰੀ ਸਿਮੋਨਾ ਹਾਲੇਪ ਨੂੰ 2-6, 6-3, 7-6 (7-4) ਨਾਲ ਹਰਾ ਦਿੱਤਾ ਹੈ।
ਗ੍ਰੈਂਡ ਸਲੈਮ ਦੇ ਦੂਜੇ ਦੌਰ ’ਚ ਰੋਮਾਨੀਆਈ ਖਿਡਾਰੀ ਹਾਲੇਪ ਨੇ ਪਹਿਲਾ ਸੈਟ ਇਕਤਰਫਾ ਤਰੀਕੇ ਨਾਲ ਜਿੱਤਿਆ ਪਰ ਦੂਜੇ ਅਤੇ ਤੀਜੇ ਸੈਟ ’ਚ ਟਾਊਨਸੇਂਡ ਨੇ ਜ਼ਬਰਦਸਤ ਖੇਡ ਦਿਖਾਉਂਦੇ ਹੋਏ ਉਨ੍ਹਾਂ ਨੂੰ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦੁਨੀਆ ਦੇ ਸਭ ਤੋਂ ਵੱਡੇ ਟੈਨਿਸ ਸਟੇਡੀਅਮ ਆਰਥਰ ਅਸ਼ੇ ’ਚ ਖੇਡੇ ਗਏ ਮੁਕਾਬਲੇ ’ਚ ਅਮਰੀਕਾ ਦੀ 23 ਸਾਲਾ ਟਾਊਨਸੇਂਡ ਨੇ ਵਿੰਬਲਡਨ ਚੈਂਪੀਅਨ ਨੂੰ ਹਰਾ ਕੇ ਪਹਿਲੀ ਵਾਰ ਯੂ. ਐੱਸ. ਓਪਨ ਦੇ ਤੀਜੇ ਦੌਰ ’ਚ ਪ੍ਰਵੇਸ਼ ਕੀਤਾ।
ਭਾਰਤ ਨੂੰ ਮਿਲਿਆ ਯੁਵਰਾਜ ਤੋਂ ਵੀ ਖਤਰਨਾਕ ਬੱਲੇਬਾਜ਼, ਮੈਚ ਦੌਰਾਨ ਲਗਾਈ ਛੱਕਿਆਂ ਦੀ ਝੜੀ
NEXT STORY