ਬੈਂਕਾਕ (ਏਜੰਸੀ)- ਭਾਰਤ ਦੀ ਚੋਟੀ ਦੀ ਖਿਡਾਰਨ ਪੀਵੀ ਸਿੰਧੂ ਨੇ ਜਾਪਾਨ ਜੀ ਆਪਣੀ ਪੁਰਾਣੀ ਵਿਰੋਧੀ ਅਕਾਨੇ ਯਾਮਾਗੁਚੀ ਨੂੰ ਸ਼ੁੱਕਰਵਾਰ ਨੂੰ ਤਿੰਨ ਗੇਮਾਂ ਦੇ ਸੰਘਰਸ਼ 'ਚ 21-15, 20-22, 21-13 ਨਾਲ ਹਰਾ ਕੇ ਥਾਈਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ।
ਸਿੰਧੂ ਨੇ ਯਾਮਾਗੁਚੀ ਦੇ ਖ਼ਿਲਾਫ਼ ਮੈਚ 51 ਮਿੰਟ ਵਿੱਚ ਜਿੱਤ ਲਿਆ। ਸੈਮੀਫਾਈਨਲ 'ਚ ਸਿੰਧੂ ਦਾ ਸਾਹਮਣਾ ਤੀਜਾ ਦਰਜਾ ਪ੍ਰਾਪਤ ਚੀਨ ਦੀ ਚੇਨ ਯੂ ਫੇਈ ਨਾਲ ਹੋਵੇਗਾ। ਵਿਸ਼ਵ ਰੈਂਕਿੰਗ ਵਿਚ 7ਵੇਂ ਨੰਬਰ ਦੀ ਖਿਡਾਰਨ ਸਿੰਧੂ ਨੇ ਰੈਂਕਿੰਗ ਦੀ ਨੰਬਰ 1 ਖਿਡਾਰਨ ਯਾਮਾਗੁਚੀ ਖ਼ਿਲਾਫ਼ ਇਸ ਜਿੱਤ ਤੋਂ ਬਾਅਦ ਆਪਣਾ ਕਰੀਅਰ ਰਿਕਾਰਡ 14-9 ਕਰ ਲਿਆ ਹੈ।
ਕੁਆਰਟਰ ਫਾਈਨਲ ਵਿੱਚ ਸਿੰਧੂ ਨੇ ਪਹਿਲੀ ਗੇਮ ਆਸਾਨੀ ਨਾਲ ਜਿੱਤ ਲਈ ਸੀ ਪਰ ਦੂਜੀ ਗੇਮ ਕਰੀਬੀ ਸੰਘਰਸ਼ ਵਿੱਚ ਗਵਾ ਦਿੱਤੀ। ਫ਼ੈਸਲਾਕੁੰਨ ਗੇਮ 'ਚ ਸਿੰਧੂ ਨੇ ਆਪਣੀ ਗਤੀ ਨੂੰ ਮੁੜ ਹਾਸਲ ਕਰਨ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਆਸਾਨੀ ਨਾਲ ਗੇਮ ਜਿੱਤ ਕੇ ਆਖ਼ਰੀ ਚਾਰ 'ਚ ਜਗ੍ਹਾ ਬਣਾ ਲਈ।
ਸੁਪਰਬੇਟ ਰੈਪਿਡ ਸ਼ਤਰੰਜ : ਵਿਸ਼ਵਨਾਥਨ ਆਨੰਦ ਨੇ ਲਾਈ ਜਿੱਤ ਦੀ ਹੈਟ੍ਰਿਕ
NEXT STORY