ਜੈਪੁਰ— ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਅਜਿੰਕਿਆ ਰਹਾਣੇ ਨੇ ਸ਼ਨੀਵਾਰ ਨੂੰ ਕਿਹਾ ਕਿ ਇਕ ਵਿਸ਼ਵ ਪੱਧਰ ਬੱਲੇਬਾਜ਼ ਦੇ ਤੌਰ 'ਤੇ ਉਹ ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਸਮਿਥ ਦਾ ਸਨਮਾਨ ਕਰਦੇ ਹਨ। ਕ੍ਰਿਕਟ ਆਸਟਰੇਲੀਆ ਦੇ ਸਾਬਕਾ ਕਪਤਾਨ ਸਮਿਥ ਨੂੰ ਹਾਲ ਹੀ 'ਚ 'ਗੇਂਦ ਨਾਲ ਛੇੜਛਾੜ' 'ਚ ਦੋਸ਼ੀ ਪਾਏ ਜਾਣ ਤੋਂ ਬਾਅਦ ਇਕ ਸਾਲ ਲਈ ਪਬੰਧੀ ਲਗਾ ਦਿੱਤੀ ਹੈ। ਜਿਸ ਤੋਂ ਬਾਅਦ ਉਹ ਆਈ. ਪੀ. ਐੱਲ. ਤੋਂ ਵੀ ਬਾਹਰ ਹੋ ਗਏ।
ਸਮਿਥ ਦੀ ਜਗ੍ਹਾ ਟੀਮ ਦੇ ਕਪਤਾਨ ਬਣੇ ਰਹਾਣੇ ਨੇ ਕਿਹਾ ਜੋ ਹੋਣਾ ਸੀ ਉਹ ਹੋ ਗਿਆ। ਕ੍ਰਿਕਟ ਆਸਟਰੇਲੀਆ ਤੇ ਆਈ. ਪੀ. ਐੱਲ. ਵਲੋਂ ਦਿੱਤੀ ਗਈ ਸਜ਼ਾ 'ਤੇ ਟਿੱਪਣੀ ਕਰਨਾ ਮੇਰੇ ਲਈ ਠੀਕ ਨਹੀਂ ਹੈ ਪਰ ਉਨ੍ਹਾਂ ਦੇ ਕ੍ਰਿਕਟ ਬੋਰਡ ਦਾ ਸਨਮਾਨ ਕੀਤਾ ਜਾਣਾ ਚਾਹੀਦਾ। ਮੈਂ ਇਕ ਖਿਡਾਰੀ ਤੇ ਬੱਲੇਬਾਜ਼ ਦੇ ਤੌਰ 'ਤੇ ਉਸਦਾ ਸਨਮਾਨ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਆਈ. ਪੀ. ਐੱਲ. 'ਚ ਟੀਮ ਨੂੰ ਸਮਿਥ ਦੀ ਕਮੀ ਮਹਿਸੂਸ ਕਰੇਗੀ। ਜਿਸ ਨਾਲ ਉਸ ਦੇ ਮੋਢਿਆ 'ਤੇ ਜ਼ਰੂਰ ਭਾਰ ਹੋਵੇਗਾ।
ਰਹਾਣੇ ਨੇ ਕਿਹਾ ਕਿ ਸਾਨੂੰ ਉਸਦੀ ਕਮੀ ਮਹਿਸੂਸ ਹੋਵੇਗੀ ਪਰ ਸਾਡੇ ਕੋਲ ਉਨ੍ਹਾਂ ਵਰਗਾ ਖਿਡਾਰੀ (ਹੇਨਰਿਕ ਕਲਾਸੇਨ) ਹੈ। ਮੈਨੂੰ ਲਗਦਾ ਹੈ ਕਿ ਇਹ ਇਕ ਜ਼ਿੰਮੇਦਾਰੀ ਹੈ ਤੇ ਮੇਰੇ ਲਈ ਇਕ ਵੱਡੀ ਚੁਣੌਤੀ ਹੈ।
ਸਾਬਕਾ DGP ਅਜੀਤ ਬਣਿਆ BCCI ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਦਾ ਮੁਖੀ
NEXT STORY