ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਦਿੱਗਜ ਖਿਡਾਰੀ ਸਚਿਨ ਤੇਂਦੁਲਕਰ ਲਈ ਬੈਟ ਬਣਾਉਣ ਵਾਲੇ ਅਸ਼ਰਫ ਚੌਧਰੀ ਮੁੰਬਈ ਦੇ ਇਕ ਹਸਪਤਾਲ ਵਿਚ ਦਾਖ਼ਲ ਹਨ। ਰਿਪੋਰਟਸ ਮੁਤਾਬਕ ਉਨ੍ਹਾਂ ਨੂੰ ਕਿਡਨੀ ਦੀ ਸਮੱਸਿਆ ਹੈ ਅਤੇ ਉਨ੍ਹਾਂ ਕੋਲ ਇਲਾਜ ਲਈ ਪੈਸੇ ਨਹੀਂ ਹਨ। ਅਜਿਹੇ ਵਿਚ ਅਸ਼ਰਫ ਦੀ ਗੁਹਾਰ ਦੇ ਬਾਅਦ ਬਾਲੀਵੁੱਡ ਐਕਟਰ ਸੋਨੂ ਸੂਦ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਹਨ।
![PunjabKesari](https://static.jagbani.com/multimedia/11_11_510052152sonu1-ll.jpg)
ਇਹ ਵੀ ਪੜ੍ਹੋ: ਅਮਰੀਕਾ 'ਚ ਸਾਬਕਾ ਭਾਰਤੀ ਐਥਲੀਟ ਦਾ ਕਾਰਾ, ਮਾਂ ਅਤੇ ਪਤਨੀ ਦਾ ਕੀਤਾ ਕਤਲ
ਅਸ਼ਰਫ ਚੌਧਰੀ ਦੇ ਬੀਮਾਰ ਹੋਣ ਅਤੇ ਹਸਪਤਾਲ ਵਿਚ ਦਾਖ਼ਲ ਹੋਣ ਦੀ ਖ਼ਬਰ ਦੇ ਬਾਅਦ ਜਦੋਂ ਕਿਸੇ ਕ੍ਰਿਕਟਰ ਨੇ ਮਦਦ ਦੀ ਪੇਸ਼ਕਸ਼ ਨਹੀਂ ਕੀਤੀ ਤਾਂ ਇਕ ਵਿਅਕਤੀ ਨੇ ਅਸ਼ਰਫ ਦੀ ਖ਼ਬਰ ਨੂੰ ਸ਼ੇਅਰ ਕਰਦੇ ਹੋਏ ਸੋਨੂ ਸੂਦ ਨੂੰ ਗੁਹਾਰ ਲਗਾਉਂਦੇ ਹੋਏ ਕਿਹਾ, '@ਸੋਨੂੰ ਸੂਦ ਜੇਕਰ ਤੁਸੀਂ ਕੁੱਝ ਕਰ ਪਾਉਂਦੇ ਹੋ ਤਾਂ।' ਇਸ 'ਤੇ ਸੋਨੂ ਸੂਦ ਨੇ ਵੀ ਰਿਪਲਾਈ ਕਰਣ ਵਿਚ ਦੇਰੀ ਨਹੀਂ ਕੀਤੀ। ਉਨ੍ਹਾਂ ਨੇ ਇਸ ਨੂੰ ਰੀਟਵੀਟ ਕਰਦੇ ਹੋਏ ਲਿਖਿਆ, 'ਪਤਾ ਲੱਭੋ ਇਸ ਭਰਾ ਦਾ।'
ਇਹ ਵੀ ਪੜ੍ਹੋ: ਕੋਵਿਡ-19 ਮਰੀਜ਼ ਲਈ ਹਰ ਨਗਰਪਾਲਿਕਾ ਨੂੰ ਸਰਕਾਰ ਦੇ ਰਹੀ ਹੈ 1.5 ਲੱਖ ਰੁਪਏ, ਜਾਣੋ ਕੀ ਹੈ ਸੱਚਾਈ
ਧਿਆਨਦੇਣ ਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿਚ ਤਾਲਾਬੰਦੀ ਦੌਰਾਨ ਸੋਨੂ ਸੂਦ ਦੇ ਆਮ ਲੋਕਾਂ ਦੀ ਕਾਫ਼ੀ ਮਦਦ ਕੀਤੀ ਹੈ। ਉਨ੍ਹਾਂ ਨੇ ਹਜ਼ਾਰਾਂ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਹੈ। ਇਸ ਦੇ ਨਾਲ ਹੀ ਉਹ ਵਿਦੇਸ਼ ਵਿਚ ਬੈਠੇ ਲੋਕਾਂ ਦੀ ਮਦਦ ਵੀ ਕਰ ਰਹੇ ਹਨ ਅਤੇ ਜਰੂਰਤਮੰਦਾਂ ਦਾ ਇਲਾਜ ਵੀ ਕਰਵਾ ਰਹੇ ਹਨ।
ਰੇਨੇਸ ਦੇ 3 ਹੋਰ ਖਿਡਾਰੀ ਕੋਰੋਨਾ ਵਾਇਰਸ ਨਾਲ ਪੀੜਤ
NEXT STORY