ਸਪੋਰਟਸ ਡੈਸਕ— ਭਾਰਤੀ ਖਿਡਾਰੀ ਸੌਰਭ ਵਰਮਾ ਨੇ ਹਮਵਤਨ ਐੱਚ.ਐੱਸ. ਪ੍ਰਣਯ ਨੂੰ ਸਿੱਧੇ ਗੇਮ 'ਚ ਹਰਾ ਕੇ ਅਮਰੀਕੀ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਸੌਰਭ ਨੇ ਸ਼ੁੱਕਰਵਾਰ ਨੂੰ 50 ਮਿੰਟ ਤਕ ਚਲੇ ਮੁਕਾਬਲੇ 'ਚ ਦੂਜਾ ਦਰਜ ਪ੍ਰਾਪਤ ਪ੍ਰਣਯ 'ਤੇ 21-19, 23-21 ਨਾਲ ਹਰਾ ਕੇ ਜਿੱਤ ਦਰਜ ਕੀਤੀ। ਦੁਨੀਆ ਦੇ 43ਵੇਂ ਨੰਬਰ ਦੇ ਖਿਡਾਰੀ ਸੌਰਭ ਦਾ ਸਾਹਮਣਾ ਹੁਣ ਅੰਤਿਮ ਚਾਰ 'ਚ ਥਾਈਲੈਂਡ 'ਚ ਟਾਨੋਗਸਾਕ ਸਾਏਨਸੋਮਬੂਨਸੂਕ ਨਾਲ ਹੋਵੇਗਾ।

ਡਿਵਿਲੀਅਰਜ਼ ਦੇ ਬਚਾਅ 'ਚ ਉੱਤਰੇ ਕੋਹਲੀ, ਕਿਹਾ-ਤੁਸੀਂ ਇਮਾਨਦਾਰ 'ਤੇ ਸਮਰਪਿਤ ਹੋ
NEXT STORY