ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਆਪਣੇ ਸਾਥੀ ਖਿਡਾਰੀ ਏ. ਬੀ. ਡਿਵਿਲੀਅਰਜ਼ ਦਾ ਬਚਾਅ ਕਰਦਿਆਂ ਕਿਹਾ ਹੈ। ਏ. ਬੀ. ਨੇ ਹਾਲ ਹੀ 'ਚ ਉਸਦੇ ਸੰਨਿਆਸ 'ਤੇ ਹੋਏ ਵਿਵਾਦ 'ਤੇ ਚੁੱਪੀ ਤੋੜੀ ਹੈ। ਡਿਵਿਲੀਅਰਜ਼ ਦੀ ਆਲੋਚਨਾ ਕੀਤੀ ਜਾ ਰਹੀ ਹੈ ਕਿ ਪਿਛਲੇ ਸਾਲ ਕ੍ਰਿਕਟ ਤੋਂ ਸੰਨਿਆਸ ਤੋਂ ਪਹਿਲਾਂ ਉਹ ਗਿਣਤੀ ਦੇ ਕੌਮਾਂਤਰੀ ਮੈਚ ਖੇਡਦੇ ਸਨ। ਕੋਹਲੀ ਨੇ ਏ. ਬੀ. ਨੂੰ ਸਭ ਤੋਂ ਇਮਾਨਦਾਰ ਅਤੇ ਸਮਰਪਿਤ ਵਿਅਕਤੀ ਦੱਸਿਆ ਹੈ।

ਕੋਹਲੀ ਨੇ ਕਿਹਾ, ''ਮੇਰੇ ਭਰਾ ਤੁਸੀਂ ਸਭ ਤੋਂ ਇਮਾਨਦਾਰ ਅਤੇ ਸਮਰਪਿਤ ਵਿਅਕਤੀ ਹੋ। ਇਹ ਬਦਕਿਸਮਤੀ ਹੈ ਕਿ ਤੁਹਾਡੇ ਨਾਲ ਅਜਿਹਾ ਹੋਇਆ। ਮੈਂ ਅਤੇ ਅਨੁਸ਼ਕਾ ਹਮੇਸ਼ਾ ਤੁਹਾਡੇ ਨਾਲ ਹਾਂ ਅਤੇ ਸਾਨੂੰ ਤੁਹਾਡੇ 'ਤੇ ਭਰੋਸਾ ਹੈ। ਲੋਕ ਤੁਹਾਡੀ ਨਿਜੀ ਜ਼ਿੰਦਗੀ ਦੀ ਉਲੰਘਣਾ ਕਰ ਰਹੇ ਹਨ ਇਹ ਬੇਹੱਦ ਦੁੱਖਦ ਹੈ। ਤੁਹਾਨੂੰ ਅਤੇ ਤੁਹਾਡੇ ਖੂਬਸੂਰਤ ਪਰਿਵਾਰ ਨੂੰ ਪਿਆਰ।'' ਵਰਲਡ ਕੱਪ ਵਿਚ ਦੱਖਣੀ ਅਫਰੀਕਾ ਦੇ ਖਰਾਬ ਪ੍ਰਦਰਸ਼ਨ ਵਿਚਾਲੇ ਖਬਰ ਆਈ ਸੀ ਕਿ ਡਿਵਿਲੀਅਰਜ਼ ਨੇ ਟੀਮ ਚੁਣੇ ਜਾਣ ਤੋਂ ਪਹਿਲਾਂ ਸੰਨਿਆਸ ਦਾ ਫੈਸਲਾ ਬਦਲਣ ਦੀ ਪੇਸ਼ਕਸ਼ ਰੱਖੀ ਸੀ ਜਿਸ ਨੂੰ ਟੀਮ ਮੈਨੇਜਮੈਂਟ ਨੇ ਠੁਕਰਾ ਦਿੱਤਾ ਸੀ। ਡਿਵਿਲੀਅਰਜ਼ ਨੇ ਆਪਣੀ ਚੁੱਪ ਤੋੜਦਿਆਂ ਕਿਹਾ ਕਿ ਉਸਨੇ ਐਨ ਮੌਕੇ 'ਤੇ ਅਜਿਹੀ ਕੋਈ ਮੰਗ ਨਹੀਂ ਰੱਖੀ ਸੀ ਸਗੋਂ ਉਸ ਤੋਂ ਨਿਜੀ ਤੌਰ 'ਤੇ ਪੁੱਛਿਆ ਗਿਆ ਸੀ ਕਿ ਉਹ ਖੇਡ ਸਕਦੇ ਹਨ।

ਇਸ ਤੋਂ ਇਲਾਵਾ ਯੁਵਰਾਜ ਸਿੰਘ ਨੇ ਵੀ ਡਿਵਿਲੀਅਰਜ਼ ਦਾ ਸਮਰਥਨ ਕਰਦਿਆਂ ਲਿਖਿਆ, ''ਮੇਰੇ ਪਿਆਰੇ ਦੋਸ ਅਤੇ ਲੀਜੈਂਡ, ਤਸੀਂ ਸਭ ਤੋਂ ਚੰਗੇ ਵਿਅਕਤੀਆਂ ਵਿਚੋਂ ਹੋ। ਦੱਖਣੀ ਅਫਰੀਕਾ ਤੁਹਾਡੇ ਬਿਨਾ ਵਰਲਡ ਕੱਪ ਨਹੀਂ ਜਿੱਤ ਸਕਦਾ ਸੀ। ਟੀਮ ਵਿਚ ਤੁਹਾਡਾ ਨਾ ਹੋਣਾ ਤੁਹਾਡੀ ਟੀਮ ਦਾ ਨੁਕਸਾਨ ਸੀ। ਖਿਡਾਰੀ ਜਿੰਨਾ ਵੱਡਾ ਆਲੋਚਨਾ ਉਂਨੀ ਜ਼ਿਆਦਾ ਹੁੰਦੀ ਹੈ। ਸਾਨੂੰ ਸਭ ਨੂੰ ਪਤਾ ਹੈ ਕਿ ਤੁਸੀਂ ਕਿੰਨੇ ਚੰਗੇ ਇਨਸਾਨ ਹੋ।''
WC 'ਚ ਹਾਰ ਦੇ ਬਾਅਦ ਟੀਮ ਇੰਡੀਆ 'ਚ ਦਰਾਰ, ਕੋਹਲੀ ਤੇ ਰੋਹਿਤ ਦੇ ਬਣੇ 2 ਗਰੁੱਪ
NEXT STORY