ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਹੁਣ ਸਵਸਥ ਹਨ ਤੇ ਉਨ੍ਹਾਂ ਦਾ ਕੋਰੋਨਾ ਟੈਸਟ ਵੀ ਨੈਗਟਿਵ ਆਇਆ ਹੈ ਪਰ ਉਨ੍ਹਾਂ ਨੂੰ ਆਮ ਜ਼ਿੰਦਗੀ ’ਚ ਪਰਤਨ ’ਚ ਤਿੰਨ-ਚਾਰ ਹਫ਼ਤਿਆਂ ਦਾ ਸਮਾਂ ਲੱਗੇਗਾ।
ਇਹ ਵੀ ਪੜ੍ਹੋ : ਸਾਬਕਾ ਧਾਕੜ ਭਾਰਤੀ ਕ੍ਰਿਕਟਰ ਸੌਰਵ ਗਾਂਗੁਲੀ ਬਾਰੇ ਜਾਣੋ ਕੁਝ ਦਿਲਚਸਪ ਤੱਥ
ਸਾਬਕਾ ਭਾਰਤੀ ਕਪਤਾਨ ਗਾਂਗੁਲੀ ਦੱਖਣੀ ਕੋਲਕਾਤਾ ਸਥਿਤ ਬੇਹਾਲਾ ’ਚ ਆਪਣੀ ਰਿਹਾਇਸ਼ ’ਚ ਸ਼ਨੀਵਾਰ ਦੀ ਸਵੇਰ ਜਿੰਮ ’ਚ ਵਰਕਆਊਟ ਕਰ ਰਹੇ ਸਨ ਜਿੱਥੇ ਅਚਾਨਕ ਸੀਨੇ ’ਚ ਦਰਦ ਦੀ ਸ਼ਿਕਾਇਤ ਦੇ ਬਾਅਦ ਉਹ ਬੇਹੋਸ਼ ਹੋ ਗਏ ਜਿਸ ਤੋਂ ਬਾਅਦ ਉਨ੍ਹਾਂ ਨੂੰ ਵੁੱਡਲੈਂਡਸ ਹਸਪਤਾਲ ’ਚ ਲਿਜਾ ਕੇ ਦਾਖਲ ਕਰਾਇਆ ਗਿਆ ਜਿੱਥੇ ਉਨ੍ਹਾਂ ਦੀ ਸ਼ੁਰੂਆਤੀ ਐਂਜਿਓਪਲਾਸਟੀ ਵੀ ਹੋਈ।
ਵੁੱਡਸਲੈਂਡਸ ਹਸਪਤਾਲ ਦੀ ਸੀ. ਓ. ਈ. ਡਾ. ਰੁਪਾਲੀ ਬਾਸੂ ਨੇ ਗਾਂਗੁਲੀ ਬਾਰੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਹਸਪਤਾਲ ਲਿਆ ਗਿਆ ਸੀ ਤਾਂ ਜਾਂਚ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਦਾ ਦਿਲ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਸੀ। ਅਸੀਂ ਐਂਜਿਓਪਲਾਸਟੀ ਕੀਤੀ ਜਿਸ ’ਚ ਧਮਨੀ ’ਚ ਬਲਾਕ ਦਾ ਪਤਾ ਲੱਗਾ ਜਿਸ ਨੂੰ ਸਟੇਂਟ ਪਾ ਕੇ ਠੀਕ ਕੀਤਾ ਗਿਆ ਹੈ ਪਰ ਅਜੇ ਵੀ ਦੋ ਬਲਾਕ ਹਨ ਜਿਨ੍ਹਾਂ ਨੂੰ ਠੀਕ ਕਰਨਾ ਹੈ।
ਇਹ ਵੀ ਪੜ੍ਹੋ : IND vs AUS : ਮੀਂਹ ਕਾਰਨ ਐਤਵਾਰ ਨੂੰ ਅਭਿਆਸ ਨਹੀਂ ਕਰ ਸਕੀ ਭਾਰਤੀ ਟੀਮ
ਉਨ੍ਹਾਂ ਅੱਗੇ ਕਿਹਾ ਕਿ ਅਸੀਂ ਫ਼ਿਲਹਾਲ ਸਰਜਰੀ ਬਾਰੇ ਨਹੀਂ ਸੋਚ ਰਹੇ ਕਿਉਂਕਿ ਗਾਂਗੁਲੀ ਦੀ ਉਮਰ ਘੱਟ ਹੈ ਤੇ ਐਂਜਿਓਪਲਾਸਟੀ ਵੀ ਅਡਵਾਂਸ ਹੋ ਗਈ ਹੈ। ਪਰ ਅਸੀਂ ਦੇਸ਼ ਦੇ ਸਰਵਸ੍ਰੇਸ਼ਠ ਕਾਰਡੀਓਲਾਜਿਸਟ ਦੀ ਰਾਏ ਲੈ ਰਹੇ ਹਾਂ। ਇਕ ਵਾਰ ਉਹ ਠੀਕ ਹੋ ਜਾਣ ਤਾਂ ਤਿੰਨ-ਚਾਰ ਹਫ਼ਤਿਆਂ ਤਕ ਗਾਂਗੁਲੀ ਆਮ ਜ਼ਿੰਦਗੀ ’ਚ ਪਰਤ ਸਕਦੇ ਹਨ ਤੇ ਅਸੀਂ ਸਾਰੇ ਇਹੋ ਚਾਹੰੁਦੇ ਹਾਂ ਕਿ ਦਾਦਾ ਛੇਤੀ ਹੀ ਆਮ ਜ਼ਿੰਦਗੀ ’ਚ ਪਰਤਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਾਬਕਾ ਧਾਕੜ ਭਾਰਤੀ ਕ੍ਰਿਕਟਰ ਸੌਰਵ ਗਾਂਗੁਲੀ ਬਾਰੇ ਜਾਣੋ ਕੁਝ ਦਿਲਚਸਪ ਤੱਥ
NEXT STORY