ਦੁਬਈ- ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਆਈ. ਪੀ. ਐੱਲ. ਦੇ ਪਿਛਲੇ 2 ਮੈਚਾਂ 'ਚ ਉੱਪਰਲੇ ਨੰਬਰ 'ਤੇ ਆਉਣ ਅਤੇ ਲੈਅ ਨੂੰ ਲੈ ਕੇ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ 'ਤੇ ਸਾਬਕਾ ਭਾਰਤੀ ਕ੍ਰਿਕਟਰ ਅਤੇ ਮੌਜੂਦਾ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਚੁੱਪੀ ਤੋੜੀ ਅਤੇ ਦੱਸਿਆ ਕਿ ਉਹ ਇਸ ਬਾਰੇ 'ਚ ਕੀ ਸੋਚਦੇ ਹਨ। ਗਾਂਗੁਲੀ ਨੇ ਕਿਹਾ ਲੈਅ 'ਚ ਵਾਪਸੀ ਦੇ ਲਈ ਵੀ ਖੇਡ 'ਚ ਸਮੇਂ ਦੀ ਜ਼ਰੂਰਤ ਹੈ।

ਗਾਂਗੁਲੀ ਨੇ ਕਿਹਾ ਕਿ ਮੌਜੂਦਾ ਸਥਿਤੀ 'ਚ ਉਸ ਨੂੰ ਆਪਣੀ ਪੁਰਾਣੀ ਲੈਅ 'ਚ ਵਾਪਸ ਆਉਣ ਦੇ ਲਈ ਕੁਝ ਸਮਾਂ ਲੱਗੇਗਾ। ਉਨ੍ਹਾਂ ਨੇ ਲੱਗਭਗ ਇਕ ਸਾਲ 6 ਮਹੀਨੇ ਬਾਅਦ ਕ੍ਰਿਕਟ ਮੈਚ ਖੇਡਿਆ। ਇਹ ਆਸਾਨ ਨਹੀਂ ਹੈ ਪਰ ਤੁਸੀਂ ਵਧੀਆ ਹੋ। ਇਸ 'ਚ ਕੁਝ ਸਮਾਂ ਲੱਗੇਗਾ। ਬੀ. ਸੀ. ਸੀ. ਆਈ. ਪ੍ਰਧਾਨ ਨੇ ਇਕ ਬਾਰ ਫਿਰ ਧੋਨੀ ਵਰਗੇ ਖਿਡਾਰੀ ਨੂੰ ਉੱਪਰੀ ਕ੍ਰਮ 'ਚ ਬੱਲੇਬਾਜ਼ੀ ਕਰਨ ਦੀ ਲੋੜ 'ਤੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਜਦੋਂ ਧੋਨੀ ਕਪਤਾਨ ਸਨ ਉਦੋਂ ਮੈਂ ਪ੍ਰਸਾਰਣ 'ਚ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਨੂੰ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨੀ ਚਾਹੀਦੀ ਹੈ।

ਰਾਹੁਲ ਹੈ ਭਾਰਤੀ ਟੀਮ ਦਾ ਸਭ ਤੋਂ ਬਿਹਤਰੀਨ ਖਿਡਾਰੀ, ਵੱਡੇ ਕਪਤਾਨ ਬਣਨਗੇ : ਵਾਡੀਆ
NEXT STORY