ਸੈਂਚੁਰੀਅਨ (ਬਿਊਰੋ)— ਭਾਰਤੀ ਕ੍ਰਿਕਟ ਟੀਮ ਫਿਲਹਾਲ ਸਾਊਥ ਅਫਰੀਕਾ ਟੂਰ ਉੱਤੇ ਹੈ, ਜਿੱਥੇ ਟੈਸਟ ਸੀਰੀਜ਼ ਖਤਮ ਹੋਣ ਦੇ ਬਾਅਦ ਦੋਨੋਂ ਦੇਸ਼ਾਂ ਦਰਮਿਆਨ ਵਨਡੇ ਸੀਰੀਜ਼ ਚੱਲ ਰਹੀ ਹੈ। ਸੀਰੀਜ਼ ਦੇ ਪਹਿਲੇ ਵਨਡੇ ਵਿਚ ਮੇਜਬਾਨ ਟੀਮ ਦੇ ਕਪਤਾਨ ਡੁ ਪਲੇਸਿਸ ਜ਼ਖਮੀ ਹੋ ਗਏ ਸਨ, ਜਿਸਦੇ ਬਾਅਦ ਏਡਨ ਮਾਰਕਰਮ ਨੂੰ ਟੀਮ ਦੀ ਕਪਤਾਨੀ ਸੌਂਪੀ ਗਈ ਹੈ। ਇਸ ਟੂਰ ਉੱਤੇ ਹੁਣ ਤੱਕ ਮੇਜ਼ਬਾਨ ਟੀਮ ਦੇ ਦੋ ਵੱਡੇ ਖਿਡਾਰੀ ਜ਼ਖਮੀ ਹੋ ਚੁੱਕੇ ਹਨ ਅਤੇ ਦੋਨੋਂ ਹੀ ਵਾਰ ਇਸਦੀ ਵਜ੍ਹਾ ਭਾਰਤੀ ਕਪਤਾਨ ਵਿਰਾਟ ਕੋਹਲੀ ਬਣੇ ਹਨ।
ਵਿਰਾਟ ਦੀ ਵਜ੍ਹਾ ਨਾਲ ਹੋ ਰਹੇ ਜ਼ਖਮੀ
ਟੀਮ ਇੰਡੀਆ ਦੇ ਇਸ ਸਾਊਥ ਅਫਰੀਕਾ ਟੂਰ ਦੌਰਾਨ ਏ.ਬੀ. ਡਿਵੀਲੀਅਰਸ ਅਤੇ ਫਾਫ ਡੁ ਪਲੇਸਿਸ ਜ਼ਖਮੀ ਹੋ ਚੁੱਕੇ ਹਨ। ਇਨ੍ਹਾਂ ਵਿਚੋਂ ਕਪਤਾਨ ਡੁ ਪਲੇਸਿਸ ਤਾਂ ਪੂਰੀ ਵਨਡੇ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਦੋਨਾਂ ਦੇ ਆਊਟ ਹੋਣ ਦੀ ਵਜ੍ਹਾ ਭਾਰਤੀ ਕਪਤਾਨ ਵਿਰਾਟ ਕੋਹਲੀ ਹਨ।
ਟੈਸਟ ਸੀਰੀਜ਼ ਦੇ ਤੀਸਰੇ ਅਤੇ ਆਖਰੀ ਮੈਚ ਵਿਚ ਏ.ਬੀ. ਡਿਵੀਲੀਅਰਸ ਨੇ ਵਿਰਾਟ ਦਾ ਕੈਚ ਲੈਣ ਦੀ ਕੋਸ਼ਿਸ਼ ਕੀਤੀ ਸੀ, ਇਸ ਦੌਰਾਨ ਉਨ੍ਹਾਂ ਨੂੰ ਸੱਜੇ ਹੱਥ ਦੀ ਇਕ ਉਂਗਲ ਵਿਚ ਸੱਟ ਲੱਗ ਗਈ। ਇਸ ਵਜ੍ਹਾ ਨਾਲ ਉਹ ਵਨਡੇ ਸੀਰੀਜ਼ ਦੇ ਤਿੰਨ ਮੈਚਾਂ ਤੋਂ ਬਾਹਰ ਹੋ ਗਏ।
ਵਿਰਾਟ ਦਾ ਕੈਚ ਕਰਨਾ ਪਿਆ ਮਹਿੰਗਾ
ਉੱਧਰ ਅਫਰੀਕੀ ਕਪਤਾਨ ਫਾਫ ਡੁ ਪਲੇਸਿਸ ਵੀ ਸੱਟ ਦੀ ਵਜ੍ਹਾ ਨਾਲ ਵਨਡੇ ਅਤੇ ਟੀ20 ਸੀਰੀਜ਼ ਤੋਂ ਬਾਹਰ ਹੋ ਚੁੱਕੇ ਹਨ। 1 ਫਰਵਰੀ ਨੂੰ ਹੋਏ ਸੀਰੀਜ਼ ਦੇ ਪਹਿਲੇ ਵਨਡੇ ਵਿਚ ਡੁ ਪਲੇਸਿਸ ਨੇ ਵੀ ਵਿਰਾਟ ਦਾ ਕੈਚ ਲੈਣ ਦੀ ਕੋਸ਼ਿਸ਼ ਕੀਤੀ ਅਤੇ ਇਸਦੇ ਬਾਅਦ ਉਨ੍ਹਾਂ ਨੂੰ ਵੀ ਉਂਗਲ ਵਿਚ ਸੱਟ ਲੱਗ ਗਈ। ਵਿਰਾਟ ਦਾ ਕੈਚ ਲੈਣਾ ਹੁਣ ਤੱਕ ਅਫਰੀਕੀ ਟੀਮ ਦੇ ਦੋ ਵੱਡੇ ਖਿਡਾਰੀਆਂ ਨੂੰ ਮਹਿੰਗਾ ਪੈ ਚੁੱਕਿਆ ਹੈ।
U-19 : ਅਨੁਕੂਲ ਰਾਏ ਨੇ ਆਪਣੀ ਗੇਂਦਬਾਜ਼ੀ ਨਾਲ ਜਿੱਤਿਆ ਸਾਰਿਆਂ ਦਾ ਦਿੱਲ
NEXT STORY