ਕੋਲਕਾਤਾ— ਭਾਰਤੀ ਉਪ-ਕਪਤਾਨ ਅਜਿੰਕਯ ਰਹਾਨੇ ਦਾ ਕਹਿਣਾ ਹੈ ਕਿ ਟੀਮ ਇੰਡੀਆ 16 ਨਵੰਬਰ ਤੋਂ ਈਡਨ ਗਾਰਡਨ 'ਚ ਸ਼ੁਰੂ ਹੋ ਰਹੀ ਟੈਸਟ ਸੀਰੀਜ਼ 'ਚ ਸ਼੍ਰੀਲੰਕਾ ਨੂੰ ਕਦੇ ਹਲਕੇ 'ਚ ਨਹੀਂ ਲਵੇਗੀ ਤੇ ਉਸ ਨੂੰ ਆਪਣੇ ਨੰਬਰ ਇਕ ਸਥਾਨ ਨੂੰ ਬਣਾਈ ਰੱਖਣਾ ਪਵੇਗਾ। ਭਾਰਤ ਨੇ ਇਸ ਸਾਲ ਜਦੋਂ ਸ਼੍ਰੀਲੰਕਾ ਦਾ ਦੌਰਾ ਕੀਤਾ ਸੀ ਤਾਂ ਉਸ ਨੇ ਉਸ ਦੌਰੇ 'ਚ ਸਾਰੇ 9 ਮੈਚ ਜਿੱਤੇ ਸਨ ਤੇ ਭਾਰਤ ਕੋਲ ਸ਼੍ਰੀਲੰਕਾ ਵਿਰੁੱਧ ਲਗਾਤਾਰ 10 ਮੈਚ ਜਿੱਤਣ ਦਾ ਸ਼ਾਨਦਾਰ ਮੌਕਾ ਹੈ।
ਵਿਸ਼ਵ ਦੀ ਨੰਬਰ ਇਕ ਟੀਮ ਭਾਰਤ ਇਸ ਸਮੇਂ ਸ਼ਾਨਦਾਰ ਫਾਰਮ ਵਿਚ ਹੈ ਅਤੇ ਈਡਨ ਗਾਰਡਨ 'ਚ ਟੀਮ ਦੇ ਅਭਿਆਸ ਸੈਸ਼ਨ ਤੋਂ ਬਾਅਦ ਰਹਾਨੇ ਨੇ ਪੱਤਰਕਾਰਾਂ ਨੂੰ ਕਿਹਾ, ''ਹਰ ਸੀਰੀਜ਼ ਪਿਛਲੀ ਸੀਰੀਜ਼ ਤੋਂ ਵੱਖਰੀ ਹੁੰਦੀ ਹੈ। ਸ਼੍ਰੀਲੰਕਾ 'ਚ ਅਸੀਂ ਜਿਹੜੀ 9-0 ਦੀ ਜਿੱਤ ਹਾਸਲ ਕੀਤੀ ਸੀ, ਉਸ ਦਾ ਇਸ ਸੀਰੀਜ਼ 'ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਇਹ ਇਕ ਵੱਖਰੀ ਸੀਰੀਜ਼ ਹੈ। ਅਸੀਂ ਵਿਰੋਧੀ ਟੀਮ ਨੂੰ ਹਲਕੇ 'ਚ ਲੈਣ ਦੀ ਗਲਤੀ ਨਹੀਂ ਕਰਾਂਗੇ।
ਉਪ-ਕਪਤਾਨ ਨੇ ਨਾਲ ਹੀ ਕਿਹਾ ਕਿ ਸਾਡਾ ਧਿਆਨ ਇਸ ਸਮੇਂ ਫਿਲਹਾਲ ਪਹਿਲੇ ਮੈਚ 'ਤੇ ਲੱਗਾ ਹੋਇਆ ਹੈ। ਅਸੀਂ ਇਕ ਵਾਰ 'ਚ ਇਕ ਹੀ ਮੈਚ 'ਤੇ ਧਿਆਨ ਦੇ ਰਹੇ ਹਾਂ। ਸਾਡਾ ਧਿਆਨ ਟੈਸਟ ਮੈਚਾਂ ਵਿਚ ਆਪਣੀ ਨੰਬਰ ਇਕ ਰੈਂਕਿੰਗ ਨੂੰ ਬਰਕਰਾਰ ਰੱਖਣ 'ਤੇ ਟਿਕਿਆ ਹੋਇਆ ਹੈ ਤੇ ਇਸ ਦੇ ਲਈ ਸਾਨੂੰ ਆਪਣੇ ਘਰੇਲੂ ਮੈਦਾਨ ਵਿਚ ਆਪਣੀ ਫਾਰਮ ਨੂੰ ਜਾਰੀ ਰੱਖਣਾ ਪਵੇਗਾ। ਅਸੀਂ ਜਾਣਦੇ ਹਾਂ ਕਿ ਸਾਡੇ ਲਈ ਹਰ ਸੀਰੀਜ਼ ਮਹੱਤਵਪੂਰਨ ਹੈ।
ਡਾਲਮੀਆ ਦੀ ਤਰ੍ਹਾਂ ਕੋਹਲੀ ਵੀ ਸਾਡਾ ਹੀਰੋ ਹੈ : ਕਪਿਲ ਦੇਵ
NEXT STORY