ਸਪੋਰਟਸ ਡੈਸਕ- ਭਾਰਤੀ ਹਾਕੀ ਟੀਮ ਨੇ ਐਤਵਾਰ ਨੂੰ ਐਫਆਈਐਚ ਮਹਿਲਾ ਨੇਸ਼ਨਜ਼ ਕੱਪ 2025-26 ਦੇ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਮੇਜ਼ਬਾਨ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਖਿਤਾਬ ਜਿੱਤਿਆ। ਅੱਜ ਨੌਰਥ ਹਾਰਬਰ ਨੈਸ਼ਨਲ ਹਾਕੀ ਸੈਂਟਰ ਵਿਖੇ ਹੋਏ ਖਿਤਾਬੀ ਮੁਕਾਬਲੇ ਵਿੱਚ ਨਵਨੀਤ ਕੌਰ (ਚੌਥਾ ਮਿੰਟ) ਅਤੇ ਸੁਨੇਲਿਤਾ ਟੋਪੋ (15ਵਾਂ ਮਿੰਟ) ਨੇ ਵਿਸ਼ਵ ਨੰਬਰ 10 ਨਿਊਜ਼ੀਲੈਂਡ ਵਿਰੁੱਧ ਭਾਰਤ (ਵਿਸ਼ਵ ਹਾਕੀ ਰੈਂਕਿੰਗ ਵਿੱਚ ਨੌਵੇਂ ਸਥਾਨ 'ਤੇ) ਲਈ ਗੋਲ ਕੀਤੇ। ਭਾਰਤ ਨੇ ਚਾਰ ਸਾਲਾਂ ਬਾਅਦ ਖਿਤਾਬ ਜਿੱਤਿਆ।
ਭਾਰਤ ਦੀ ਇਸ ਸ਼ਫਲਤਾ 'ਤੇ ਪੀਐੱਮ ਮੋਦੀ ਨੇ ਜੇਤੂ ਟੀਮ ਨੂੰ ਵਧਾਈ ਦਿੰਦੇ ਹੋਏ ਟਵੀਟ ਕੀਤਾ-
ਭਾਰਤੀ ਹਾਕੀ ਖਿਡਾਰੀ ਮਾਣ ਅਤੇ ਖੁਸ਼ੀ ਲਿਆਉਂਦੇ ਹਨ!
FIH ਹਾਕੀ ਮਹਿਲਾ ਨੇਸ਼ਨਜ਼ ਕੱਪ ਵਿੱਚ ਜੇਤੂ ਬਣਨ ਲਈ ਮਹਿਲਾ ਟੀਮ ਨੂੰ ਵਧਾਈਆਂ। ਟੀਮ ਨੇ ਪੂਰੇ ਟੂਰਨਾਮੈਂਟ ਦੌਰਾਨ ਬਹੁਤ ਵਧੀਆ ਖੇਡਿਆ। ਟੀਮ ਨੂੰ ਸ਼ੁਭਕਾਮਨਾਵਾਂ।
ਇਹ ਜਿੱਤ ਕਈ ਹੋਰਾਂ ਨੂੰ ਹਾਕੀ ਖੇਡਣ ਲਈ ਪ੍ਰੇਰਿਤ ਕਰੇ।
ਭਾਰਤ ਏ ਨੇ ਸ਼੍ਰੀਲੰਕਾ ਏ ਨੂੰ 66 ਦੌੜਾਂ ਨਾਲ ਹਰਾ ਕੇ ਜਿੱਤੀ ਤਿਕੋਣੀ-ਏ ਲੜੀ
NEXT STORY