ਕੋਲੰਬੋ— ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ.) ਨੇ ਮੰਗਲਵਾਰ ਨੂੰ ਸਾਬਕਾ ਟੈਸਟ ਗੇਂਦਬਾਜ਼ ਗ੍ਰੀਮ ਲਾਬਰੂਈ ਨੂੰ ਨਵ-ਨਿਰਮਾਣ ਪੰਜ ਮੈਂਬਰੀ ਚੋਣ ਕਮੇਟੀ ਦਾ ਮੁਖੀ ਨਿਯੁਕਤ ਕਰ ਦਿੱਤਾ ਹੈ। ਸਾਬਕਾ ਚੋਣਕਾਰ ਸਨਤ ਜੈਸੂਰੀਆ ਨੇ ਪਿਛਲੇ ਮਹੀਨੇ ਭਾਰਤ ਹੱਥੋਂ ਸ਼੍ਰੀਲੰਕਾਈ ਟੀਮ ਦੀ ਤਿੰਨ ਟੈਸਟਾਂ, ਪੰਜ ਵਨ ਡੇ ਤੇ ਇਕਲੌਤੇ ਟੀ-20 ਵਿਚ 0-9 ਦੀ ਸ਼ਰਮਨਾਕ ਕਲੀਨ ਸਵੀਪ ਤੋਂ ਬਾਅਦ ਬਤੌਰ ਪ੍ਰਮੁੱਖ ਚੋਣਕਾਰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਚੋਣਕਾਰ ਕਮੇਟੀ ਵਿਚ ਮੁਖੀ ਲਾਬਰੂਈ ਤੋਂ ਇਲਾਵਾ ਗਾਮਿਨੀ ਵਿਕ੍ਰਮਾਸਿੰਘੇ, ਜੇਰਿਲ ਵੋਟਰੇਜ, ਸਾਜਿਤ ਫਰਨਾਂਡੋ ਤੇ ਅਸਾਕਾ ਗੁਰੂਸਿਨ੍ਹਾ ਸ਼ਾਮਲ ਹਨ।
ਕਸ਼ਯਪ ਜਾਪਾਨ ਓਪਨ ਦੇ ਕੁਆਲੀਫਿਕੇਸ਼ਨ 'ਚ ਹਾਰਿਆ
NEXT STORY