ਲੰਡਨ– ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਆਥਰਟਨ ਨੇ ਕਿਹਾ ਕਿ ਚੋਟੀਕ੍ਰਮ ’ਤੇ ਇਸ਼ਾਨ ਕਿਸ਼ਨ ਦੀ ਹਮਲਾਵਰ ਬੱਲੇਬਾਜ਼ੀ ਨਾਲ ‘ਦਬਾਅ ਵਿਚ ਚੱਲ ਰਹੇ’ ਵਿਰਾਟ ਕੋਹਲੀ ਨੂੰ ਇੰਗਲੈਂਡ ਵਿਰੁੱਧ ਦੂਜੇ ਟੀ-20 ਮੈਚ ਵਿਚ ਕ੍ਰੀਜ਼ ’ਤੇ ਟਿਕਣ ਅਤੇ ਆਪਣੀ ਸੁਭਾਵਿਕ ਖੇਡ ਦਿਖਾਉਣ ਵਿਚ ਮਦਦ ਮਿਲੀ। ਉਸ ਨੇ ਕਿਹਾ,‘‘ਮੇਰਾ ਮੰਨਣਾ ਹੈ ਕਿ ਵਿਰਾਟ ਪਹਿਲੇ ਮੈਚ ਵਿਚ ਦਬਾਅ ਵਿਚ ਸੀ ਕਿਉਂਕਿ ਉਸ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਸੀ ਕਿ ਭਾਰਤ ਥੋੜ੍ਹੀ ਹੋਰ ਹਮਲਾਵਰ ਖੇਡ ਦਿਖਾਏਗਾ।’’
ਇਹ ਖ਼ਬਰ ਪੜ੍ਹੋ- ਵਿੰਡੀਜ਼ ਨੇ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾ ਕੇ ਵਨ ਡੇ ਸੀਰੀਜ਼ 3-0 ਨਾਲ ਜਿੱਤੀ
ਉਸ ਨੇ ਕਿਹਾ,‘‘ਪਹਿਲੇ ਮੈਚ ਵਿਚ ਭਾਰਤ ਕੋਲ ਚੋਟੀਕ੍ਰਮ 'ਚ ਇਕੋ ਜਿਹੀ ਖੇਡ ਦਿਖਾਉਣ ਵਾਲੇ ਖਿਡਾਰੀ ਸਨ ਤੇ ਇਸ ਨਾਲ ਕੋਹਲੀ ’ਤੇ ਦਬਾਅ ਬਣ ਗਿਆ ਸੀ।’’ ਆਥਰਟਨ ਨੇ ਕਿਹਾ,‘‘ਕੋਹਲੀ ਏਲੀਟ ਖਿਡਾਰੀ ਹੈ ਤੇ ਤੇਜ਼ੀ ਨਾਲ ਦੌੜਾਂ ਬਣਾਉਂਦਾ ਹੈ ਪਰ ਰਿਸ਼ਭ ਪੰਤ ਤੇ ਇਸ਼ਾਨ ਕਿਸ਼ਨ ਦੀ ਤਰ੍ਹਾਂ ਨਹੀਂ। ਇਸ ਲਈ ਨੌਜਵਾਨ ਖਿਡਾਰੀ ਦੇ ਆ ਕੇ ਇਸ ਤਰ੍ਹਾਂ ਨਾਲ ਖੇਡਣ ਨਾਲ ਕੋਹਲੀ ਨੂੰ ਆਪਣੀ ਸੁਭਾਵਿਕ ਖੇਡ ਦਿਖਾਉਣ ਵਿਚ ਮਦਦ ਮਿਲੀ।’’
ਇਹ ਖ਼ਬਰ ਪੜ੍ਹੋ- ਮੇਦਵੇਦੇਵ ਨੇ ਓਪਨ ਖਿਤਾਬ ਜਿੱਤਿਆ, ਰੈਂਕਿੰਗ ’ਚ ਨੰਬਰ-2 ’ਤੇ ਪਹੁੰਚਿਆ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
IND vs ENG : ਟੀ20 ਸੀਰੀਜ਼ 'ਚ ਬੜ੍ਹਤ ਬਣਾਉਣ ਦੇ ਇਰਾਦੇ ਨਾਲ ਉਤਰੇਗੀ ਟੀਮ ਇੰਡੀਆ
NEXT STORY