ਲੰਡਨ- ਸ਼੍ਰੀਲੰਕਾ ਨੇ ਵਿਸ਼ਵ ਕੱਪ ਤੋਂ ਪਹਿਲਾਂ 8 ਮੈਚਾਂ ਦੀ ਹਾਰ ਦਾ ਸਿਲਸਲਾ ਤੋੜਦੇ ਹੋਏ ਸਕਾਟਲੈਂਡ ਖਿਲਾਫ ਮੀਂਹ ਨਾਲ ਪ੍ਰਭਾਵਿਤ ਮੈਚ ਵਿਚ 35 ਦੌੜਾਂ ਨਾਲ ਜਿੱਤ ਦਰਜ ਕੀਤੀ। ਸਕਾਟਲੈਂਡ ਭਾਵੇ ਹੀ ਵਿਸ਼ਵ ਦੇ ਲਈ ਕੁਆਲੀਫਾਈ ਨਹੀਂ ਕਰ ਸਕੀ ਪਰ ਪਿਛਲੇ ਸਾਲ ਟੂਰਨਾਮੈਂਟ ਦੇ ਮੇਜਬਾਨ ਤੇ ਖਿਤਾਬ ਦੇ ਪ੍ਰਬਲ ਦਾਅਵੇਦਾਰ ਇੰਗਲੈਂਡ ਨੂੰ ਹਰਾ ਕੇ ਉਸ ਨੇ ਸਾਬਤ ਕਰ ਦਿੱਤਾ ਸੀ ਉਹ ਉਲਟਫੇਰ ਕਰਨ 'ਚ ਮਾਹਿਰ ਹੈ।

ਸ਼੍ਰੀਲੰਕਾ ਨੇ ਕਪਤਾਨ ਦਿਮੁਥ ਕਰੁਣਾਰਤਨੇ ਦੀਆਂ 77 ਦੌੜਾਂ ਦੀ ਮਦਦ ਨਾਲ 8 ਵਿਕਟਾਂ 'ਤੇ 322 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਅਵਿਸ਼ਕਾ ਫਰਨਾਂਡੋ ਨੇ ਵੀ ਅਰਧ ਸੈਂਕੜਾ ਲਗਾਇਆ। ਜਵਾਬ ਵਿਚ ਸਕਾਟਲੈਂਡ ਨੂੰ ਬਾਰਿਸ਼ ਕਾਰਨ 235 ਦੌੜਾਂ ਦਾ ਸੋਧਿਆ ਹੋਇਆ ਟੀਚਾ ਮਿਲਿਆ ਅਤੇ ਟੀਮ 199 ਦੌੜਾਂ 'ਤੇ ਆਊਟ ਹੋ ਗਈ। ਨੁਵਾਨ ਪ੍ਰਦੀਪ ਨੇ 4 ਵਿਕਟਾਂ ਹਾਸਲ ਕੀਤੀਆਂ।
ਟੀਮ ਇੰਡੀਆ ਦੀ ਤਰ੍ਹਾਂ 'ਬਲਿਊ' ਹੋਈ ਇੰਗਲਸ਼ਿ ਟੀਮ
NEXT STORY