ਦੁਬਈ (ਵਾਰਤਾ) : ਭਾਰਤ ਖ਼ਿਲਾਫ਼ ਮੰਗਲਵਾਰ ਨੂੰ ਕੋਲੰਬੋ ਵਿਚ ਦੂਜੇ ਵਨਡੇ ਮੈਚ ਵਿਚ ਹੌਲੀ ਓਵਰ ਰੇਟ ਲਈ ਸ਼੍ਰੀਲੰਕਾਈ ਟੀਮ ’ਤੇ 20 ਫ਼ੀਸਦੀ ਮੈਚ ਫ਼ੀਸ ਦਾ ਜੁਰਮਾਨਾ ਲਗਾਇਆ ਗਿਆ ਹੈ। ਨਾਲ ਹੀ ਆਈ.ਸੀ.ਸੀ. ਵਿਸ਼ਵ ਕੱਪ ਸੁਪਰ ਲੀਗ ਸੂਚੀ ਵਿਚ ਉਸ ਦਾ ਇਕ ਅੰਕ ਵੀ ਕੱਟਿਆ ਗਿਆ ਹੈ। ਨਿਰਧਾਰਤ ਸਮੇਂ ਨੂੰ ਧਿਆਨ ਵਿਚ ਰੱਖਣ ਦੇ ਬਾਅਦ ਇਹ ਦੇਖਿਆ ਗਿਆ ਕਿ ਭਾਰਤ ਦੀ ਪਾਰੀ ਦੌਰਾਨ ਦਾਸੁਨ ਸ਼ਨਾਕਾ ਦੀ ਅਗਵਾਈ ਵਾਲੀ ਸ਼੍ਰੀਲੰਕਾਈ ਟੀਮ ਨੇ ਨਿਰਧਾਰਤ ਸਮੇਂ ਵਿਚ ਇਕ ਓਵਰ ਘੱਟ ਸੁੱਟਿਆ, ਜਿਸ ਦੇ ਬਾਅਦ ਆਈ.ਸੀ.ਸੀ. ਮੈਚ ਰੈਫਰੀ ਰੰਜਨ ਮਦੁਗਲੇ ਨੇ ਟੀਮ ਨੂੰ ਜੁਰਮਾਨਾ ਲਗਾਇਆ।
ਖਿਡਾਰੀਆਂ ਅਤੇ ਉਨ੍ਹਾਂ ਦੇ ਵਿਅਕਤੀਗਤ ਸਪੋਰਟਸ ਸਟਾਫ਼ ਲਈ ਆਈ.ਸੀ.ਸੀ. ਚੋਣ ਜ਼ਾਬਤੇ, ਜੋ ਹੌਲੀ ਓਵਰ-ਰੇਟ ਉਲੰਘਣ ਨਾਲ ਸਬਧੰਤ ਹੈ, ਦੇ ਅਨੁਸਾਰ ਖਿਡਾਰੀਆਂ ’ਤੇ ਉਨ੍ਹਾਂ ਦੀ ਮੈਚ ਫ਼ੀਸ ਦਾ 20 ਫ਼ੀਸਦੀ ਜੁਰਮਾਨਾ ਉਦੋਂ ਲਗਾਇਆ ਜਾਂਦਾ ਹੈ, ਜਦੋਂ ਉਨ੍ਹਾਂ ਦੀ ਟੀਮ ਨਿਰਧਾਰਤ ਸਮੇਂ ਵਿਚ ਪੂਰੇ ਓਵਰ ਪਾਉਣ ਵਿਚ ਅਸਫ਼ਲ ਰਹਿੰਦੀ ਹੈ। ਆਈ.ਸੀ.ਸੀ. ਪੁਰਸ਼ ਵਿਸ਼ਵ ਕੱਪ ਸੁਪਰ ਲੀਗ ਦੀ ਖੇਡ ਸਥਿਤੀਆਂ ਮੁਤਾਬਕ ਇਕ ਅੰਕ ਵੀ ਕੱਟਿਆ ਜਾਂਦਾ ਹੈ। ਇਸ ਮਾਮਲੇ ਵਿਚ ਕਿਉਂਕਿ ਸ਼੍ਰੀਲੰਕਾਈ ਟੀਮ ਦੇ ਕਪਤਾਨ ਦਾਸੁਨ ਸ਼ਨਾਕਾ ਨੇ ਹੌਲੀ ਓਵਰ ਰੇਟ ਦੀ ਗੱਲ ਅਤੇ ਜੁਰਮਾਨਾ ਸਵੀਕਾਰ ਕੀਤਾ ਹੈ। ਇਸ ਲਈ ਮਾਮਲੇ ਦੀ ਰਸਮੀ ਸੁਣਵਾਈ ਨਹੀਂ ਹੋਈ ਹੈ।
ਜ਼ਿਕਰਯੋਗ ਹੈ ਕਿ ਸ਼੍ਰੀਲੰਕਾਈ ਟੀਮ ਮੰਗਲਵਾਰ ਨੂੰ ਦੂਜੇ ਰੋਮਾਂਚਕ ਵਨਡੇ ਮੁਕਾਬਲੇ ਵਿਚ ਭਾਰਤ ਤੋਂ 3 ਵਿਕਟਾਂ ਨਾਲ ਹਾਰ ਗਈ ਸੀ। ਉਹ ਹੁਣ ਸ਼ੁੱਕਰਵਾਰ ਨੂੰ ਭਾਰਤ ਖ਼ਿਲਾਫ਼ ਆਖ਼ਰੀ ਵਨਡੇ ਮੈਚ ਖੇਡੇਗੀ, ਹਾਲਾਂਕਿ ਭਾਰਤ ਇਸ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਚੁੱਕਾ ਹੈ।
ਮੇਰਾ ਕੰਮ ਬੱਲੇਬਾਜ਼ੀ ਕਰਨਾ, ਆਲਰਾਊਂਡਰ ਦੇ ਟੈਗ ਤੋਂ ਪਰੇਸ਼ਾਨ ਹੋਣਾ ਨਹੀਂ : ਦੀਪਕ ਚਾਹਰ
NEXT STORY