ਸਪੋਰਟਸ ਡੈਸਕ- ਮਹਿਲਾ ਟੀ20 ਵਿਸ਼ਵ ਕੱਪ 2024 ਦੇ 15ਵਾਂ ਮੈਚ ਅੱਜ ਸ਼ਾਰਜਾਹ ਦੇ ਕ੍ਰਿਕਟ ਸਟੇਡੀਅਮ 'ਚ ਨਿਊਜ਼ੀਲੈਂਡ ਤੇ ਸ਼੍ਰੀਲੰਕਾ ਦਰਮਿਆਨ ਖੇਡਿਆ ਜਾ ਰਿਹਾ ਹੈ। ਮੈਚ 'ਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਨੇ ਨਿਰਧਾਰਤ 20 ਓਵਰਾਂ 'ਚ 5 ਵਿਕਟਾਂ ਗੁਆ ਕੇ 115 ਦੌੜਾਂ ਬਣਾਈਆਂ ਤੇ ਨਿਊਜ਼ੀਲੈਂਡ ਨੂੰ ਜਿੱਤ ਲਈ 116 ਦੌੜਾਂ ਦਾ ਟੀਚਾ ਦਿੱਤਾ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਵਲੋਂ ਚਮਾਰੀ ਅੱਟਾਪੱਟੂ ਨੇ 35 ਦੌੜਾਂ, ਹਰਸ਼ਿਤਾ ਮਦਾਵੀ ਨੇ 18 ਦੌੜਾਂ, ਨੀਲਾਕਸ਼ੀ ਡਿਸਲਵਾ ਨੇ 14 ਦੌੜਾਂ, ਕਵਿਸ਼ਾ ਦਿਲਹਰੀ ਨੇ 10 ਦੌੜਾਂ ਬਣਾਈਆਂ, ਅਮਾ ਕੰਚਨਾ ਨੇ 10 ਦੌੜਾਂ ਤੇ ਵਿਸ਼ਮੀ ਗੁਣਰਤਨੇ ਨੇ 8 ਦੌੜਾਂ ਬਣਾਈਆਂ ਤੇ ਨਿਊਜ਼ੀਲੈਂਡ ਨੂੰ ਜਿੱਤ ਲਈ 116 ਦੌੜਾਂ ਦਾ ਟੀਚਾ ਦਿੱਤਾ। ਨਿਊਜ਼ੀਲੈਂਡ ਲਈ ਈਡਨ ਕਾਰਸਨ ਨੇ 1, ਲੇਗ ਕਾਸਪੀਰੇਕ ਨੇ 2 ਤੇ ਅਮੇਲੀਆ ਕੇਰ ਨੇ 2 ਵਿਕਟਾਂ ਲਈਆਂ।
ਸੀਏਬੀਆਈ ਨੇ ਨੇਤਰਹੀਣ ਟੀ-20 ਵਿਸ਼ਵ ਕੱਪ ਤੋਂ ਪਹਿਲਾਂ 26 ਸੰਭਾਵਿਤ ਖਿਡਾਰੀਆਂ ਦਾ ਕੀਤਾ ਐਲਾਨ
NEXT STORY