ਗਾਲੇ- ਸਪਿਨ ਗੇਂਦਬਾਜ਼ਾਂ ਰਮੇਸ਼ ਮੇਂਡਿਸ (6/70, 5/66) ਤੇ ਲਸਿਥ ਏਮਬੁਲਦੇਨੀਆ (2/94, 5/35) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਸ਼੍ਰੀਲੰਕਾ ਨੇ ਇੱਥੇ ਦੂਜੇ ਤੇ ਆਖਰੀ ਟੈਸਟ ਮੈਚ ਦੇ ਪੰਜਵੇਂ ਤੇ ਆਖਰੀ ਦਿਨ ਸ਼ੁੱਕਰਵਾਰ ਨੂੰ ਵੈਸਟਇੰਡੀਜ਼ ਨੂੰ 164 ਦੌੜਾਂ ਨਾਲ ਹਰਾ ਕੇ 2 ਮੈਚਾਂ ਦੀ ਸੀਰੀਜ਼ ਨੂੰ 2-0 ਨਾਲ ਕਲੀਨ ਸਵੀਪ ਕਰ ਦਿੱਤਾ। ਮੈਚ ਦੇ ਪੰਜਵੇਂ ਤੇ ਆਖਰੀ ਦਿਨ ਜਿੱਤ ਦੇ ਲਈ 297 ਦੌੜਾਂ ਦਾ ਪਿੱਛਾ ਕਰਨ ਉਤਰੀ ਮਹਿਮਾਨ ਟੀਮ ਵੈਸਟਇੰਡੀਜ਼ 56.1 ਓਵਰ 'ਚ 132 ਦੌੜਾਂ 'ਤੇ ਢੇਰ ਹੋ ਗਈ। ਸ਼੍ਰੀਲੰਕਾ ਨੇ 164 ਦੌੜਾਂ ਨਾਲ ਵੱਡੀ ਜਿੱਤ ਦਰਜ ਕਰਦੇ ਹੋਏ ਸੀਰੀਜ਼ 2-0 ਨਾਲ ਆਪਣੇ ਨਾਂ ਕੀਤੀ।
ਇਹ ਖ਼ਬਰ ਪੜ੍ਹੋ- ਸਿੰਧੂ ਆਖਰੀ ਗਰੁੱਪ ਮੈਚ ਹਾਰੀ ਪਰ ਸੈਮੀਫਾਈਨਲ ਖੇਡੇਗੀ
ਉਸਦੀ ਇਸ ਜਿੱਤ ਵਿਚ ਆਫ ਬ੍ਰੇਕ ਸਪਿਨ ਗੇਂਦਬਾਜ਼ ਰਮੇਸ਼ ਮੇਂਡਿਸ ਤੇ ਲੈਫਟ ਆਰਮ ਸਪਿਨਰ ਲਸਿਥ ਏਮਬੁਲਦੇਨੀਆ ਦੀ ਭੂਮਿਕਾ ਸਭ ਤੋਂ ਅਹਿਮ ਰਹੀ। ਰਮੇਸ਼ ਤੇ ਲਸਿਥ ਨੇ ਦੂਜੀ ਪਾਰੀ ਵਿਚ 5-5 ਵਿਕਟਾਂ ਹਾਸਲ ਕੀਤੀਆਂ ਤੇ ਵੈਸਟਇੰਡੀਜ਼ ਨੂੰ 132 ਦੌੜਾਂ 'ਤੇ ਢੇਰ ਕਰ ਦਿੱਤਾ। ਰਮੇਸ਼ ਨੇ ਇਸ ਤੋਂ ਪਹਿਲਾਂ ਪਹਿਲੀ ਪਾਰੀ ਵਿਚ 70 ਦੌੜਾਂ 'ਤੇ 6 ਤੇ ਲਸਿਥ ਨੇ 94 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਰਮੇਸ਼ ਨੂੰ ਪੂਰੀ ਸੀਰੀਜ਼ ਵਿਚ 15 ਵਿਕਟਾਂ ਹਾਸਲ ਹੋਈਆਂ ਤੇ ਪਲੇਅਰ ਆਫ ਦਿ ਸੀਰੀਜ਼ ਚੁਣੇ ਗਏ, ਜਦਕਿ ਉਸਦੇ ਟੀਮ ਦੇ ਸਾਥੀ ਥਨੰਜੈ ਡੀ ਸਿਲਵਾ ਨੂੰ ਦੂਜੀ ਪਾਰੀ ਵਿਚ ਅਜੇਤੂ ਸੈਂਕੜੇ ਵਾਲੀ ਪਾਰੀ ਦੇ ਲਈ ਪਲੇਅਰ ਆਫ ਦਿ ਮੈਚ ਪੁਰਸਕਾਰ ਦਿੱਤਾ ਗਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਲੰਕਾ ਪ੍ਰੀਮੀਅਰ ਲੀਗ 'ਚ ਮਿਲੇਗਾ ਦਰਸ਼ਕਾਂ ਨੂੰ ਪ੍ਰਵੇਸ਼, ਸ਼੍ਰੀਲੰਕਾ ਕ੍ਰਿਕਟ ਨੇ ਕੀਤਾ ਐਲਾਨ
NEXT STORY