ਕੋਲੰਬੋ : ਸ਼੍ਰੀਲੰਕਾਈ ਟੈਸਟ ਕਪਤਾਨ ਦਿਮੁਥ ਕਰੁਣਾਰਤਨੇ ਨੂੰ ਐਤਵਾਰ ਕੋਲੰਬੋ ਵਿਖੇ ਸਵੇਰੇ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਇਕ ਗੱਡੀ ਨੂੰ ਟੱਕਰ ਮਾਰਨ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀਲੰਕਾਈ ਕ੍ਰਿਕਟਰ ਨੇ ਤਿਨ ਟੈਰਾਂ ਵਾਲੀ ਗੱਡੀ ਵਿਚ ਟੱਕਰ ਮਾਰ ਦਿੱਤੀ ਜਿਸ ਨਾਲ ਉਸ ਦੇ ਡ੍ਰਾਈਵਰ ਨੂੰ ਹਸਪਤਾਲ ਲਿਜਾਣਾ ਪਿਆ। ਹਾਲਾਂਕਿ ਉਹ ਗੰਭੀਰ ਰੂਪ ਨਾਲ ਜ਼ਖਮੀ ਨਹੀਂ ਹੈ। ਪੁਲਸ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਕਰੁਣਾਰਤਨੇ ਨੇ ਸ਼ਰਾਬ ਪੀਤੀ ਹੋਈ ਸੀ। ਕਰੁਣਾਰਤਨੇ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਪਰ ਸ਼੍ਰੀਲੰਕਾਈ ਸਮੇਂ ਮੁਤਾਬਕ ਸਵੇਰੇ 5.40 'ਤੇ ਪੁਲਸ ਨੇ ਆਪਣੀ ਹਿਰਾਸਤ ਵਿਚ ਲਿਆ। ਇਹ ਹਾਦਸਾ ਬੋਰੇਲਾ ਖੇਤਰ ਵਿਖੇ ਹਇਆ। ਇਸ ਹਫਤੇ ਸ਼੍ਰੀਲੰਕਾਈ ਖਿਡਾਰੀ ਨੂੰ ਅਦਾਲਤ ਵਿਚ ਪੇਸ਼ ਹੋਣਾ ਪਏਗਾ।
ਇਸ ਹਾਦਸੇ ਵਿਚ ਭਾਂਵੇ ਹੀ ਦੂਜੀ ਗੱਡੀ ਦੇ ਡ੍ਰਾਈਵਰ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਪਰ ਸ਼੍ਰੀਲੰਕਾਈ ਟੈਸਟ ਟੀਮ ਦੇ ਕਪਤਾਨ ਨੂੰ ਉਸ ਦੇ ਕਰੀਅਰ ਵਿਚ ਨੁਕਸਾਨ ਹੋ ਸਕਦਾ ਹੈ। ਸਾਫ ਹੈ ਕਿ ਉਸ ਦੇ ਖਿਲਾਫ ਸ਼੍ਰੀਲੰਕਾਈ ਕ੍ਰਿਕਟ ਬੋਰਡ ਅਦਾਲਤ ਦੇ ਫੈਸਲੇ ਤੋਂ ਬਾਅਦ ਕੋਈ ਕਾਰਵਾਈ ਕਰ ਸਕਦਾ ਹੈ। ਕਰੁਣਾਰਤਨੇ ਦੀ ਕਪਤਾਨੀ ਵਿਚ ਫਰਵਰੀ ਵਿਚ ਸ਼੍ਰੀਲੰਕਾਈ ਟੀਮ ਨੇ ਦੱਖਣੀ ਅਫਰੀਕਾ ਵਿਚ ਸੀਰੀਜ਼ ਜਿੱਤੀ ਸੀ ਜਦਕਿ ਮਈ ਵਿਚ ਬ੍ਰਿਟੇਨ ਵਿਖੇ ਹੋਣ ਵਾਲੇ ਵਿਸ਼ਵ ਕੱਪ ਵਿਚ ਵੀ ਉਸ ਨੂੰ ਟੀਮ ਦਾ ਕਪਤਾਨ ਬਣਾਏ ਜਾਣ 'ਤੇ ਚਰਚਾ ਚਲ ਰਹੀ ਹੈ। ਹਾਲਾਂਕਿ ਉਸ ਦੇ ਖਿਲਾਫ ਅਨੁਸ਼ਾਸਨਾਤਮਕ ਕਾਰਵਾਈ ਦੀ ਸਥਿਤੀ ਵਿਚ ਉਸ ਨੂੰ ਨੁਕਸਤਾਨ ਚੁੱਕਣਾ ਪੈ ਸਕਦਾ ਹੈ।
ਚੇਨਈ 'ਚ ਸੱਟ ਦਾ ਸ਼ਿਕਾਰ ਹੋਏ ਐਨਗਿਡੀ ਦੀ ਜਗ੍ਹਾ ਸਕਾਟ ਸ਼ਾਮਲ
NEXT STORY