ਬਾਲੀ- ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਨੇ ਫ੍ਰਾਂਸ ਦੇ ਕ੍ਰਿਸਟੋ ਪੋਪੋਵ ਦੀ ਸਖ਼ਤ ਚੁਣੌਤੀ ਤੋਂ ਪਾਰ ਪਾ ਕੇ ਬੁੱਧਵਾਰ ਨੂੰ ਇੱਥੇ ਇੰਡੋਨੇਸ਼ੀਆ ਮਾਸਟਰਸ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲ ਦੇ ਦੂਜੇ ਦੌਰ 'ਚ ਪ੍ਰਵੇਸ਼ ਕੀਤਾ। ਵਿਸ਼ਵ ਦੇ ਸਾਬਕਾ ਨੰਬਰ ਇਕ ਖਿਡਾਰੀ ਸ਼੍ਰੀਕਾਂਤ ਨੇ ਪਹਿਲੇ ਦੌਰ ਦੇ ਮੈਚ 'ਚ ਵਿਸ਼ਵ ਦੇ 71ਵੇਂ ਨੰਬਰ ਦੇ ਖਿਡਾਰੀ ਕ੍ਰਿਸਟੋ ਨੂੰ 21-18, 15-21, 21-16 ਨਾਲ ਹਰਾਇਆ। ਇਹ ਮੈਚ ਇਕ ਘੰਟੇ 15 ਮਿੰਟ ਤਕ ਚਲਿਆ।
ਵਿਸ਼ਵ ਰੈਂਕਿੰਗ 'ਚ ਅਜੇ 15ਵੇਂ ਸਥਾਨ 'ਤੇ ਕਾਬਜ਼ ਸ਼੍ਰੀਕਾਂਤ ਅਗਲੇ ਦੌਰ 'ਚ ਛੇਵਾਂ ਦਰਜਾ ਪ੍ਰਾਪਤ ਜੋਨਾਥਨ ਕ੍ਰਿਸਟੀ ਦਾ ਸਾਹਮਣਾ ਕਰ ਸਕਦੇ ਹਨ। ਮਿਕਸਡ ਡਬਲਜ਼ 'ਚ ਧਰੁਵ ਕਪਿਲਾ ਤੇ ਐੱਨ. ਸਿੱਕੀ ਰੈੱਡੀ ਨੇ ਇੰਡੋਨੇਸ਼ੀਆ ਦੇ ਪ੍ਰਵੀਣ ਜਾਰਡਨ ਤੇ ਮੇਤਾਲੀ ਦੀਵਾ ਓਕਟਾਵਿਆਂਤੀ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਨੂੰ 21-11, 22-20 ਨਾਲ ਹਰਾ ਕੇ ਦੂਜੇ ਦੌਰ 'ਚ ਪ੍ਰਵੇਸ਼ ਕੀਤਾ। ਪੁਰਸ਼ ਡਬਲਜ਼ 'ਚ ਹਾਲਾਂਕਿ ਪਾਰੂਪੱਲੀ ਕਸ਼ਯਪ ਨੂੰ ਡੈਨਮਾਰਕ ਦੇ ਹੰਸ ਕ੍ਰਿਸਟੀਅਨ ਸੋਲਬਰਗ ਵਿਟਿੰਗਸ ਦੇ ਹੱਥੋਂ 10-21, 19-21 ਨਾਲ ਹਾਰ ਝੱਲਣੀ ਪਈ। ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਪੀ. ਵੀ. ਸਿੰਧੂ ਤੇ ਲਕਸ਼ੇ ਸੇਨ ਨੇ ਮੰਗਲਵਾਰ ਨੂੰ ਹੀ ਦੂਜੇ ਦੌਰ 'ਚ ਜਗ੍ਹਾ ਬਣਾ ਲਈ ਸੀ।
ਏ. ਟੀ. ਪੀ. ਫਾਈਨਲਸ : ਮੇਦਵੇਦੇਵ ਸੈਮੀਫ਼ਾਈਨਲ 'ਚ, ਸਿਨਰ ਦਾ ਸ਼ਾਨਦਾਰ ਪ੍ਰਦਰਸ਼ਨ
NEXT STORY