ਸਪੋਰਟਸ ਡੈਸਕ- ਵੈਸਟਇੰਡੀਜ਼ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਸਟੈਫਨੀ ਟੇਲਰ ਨੇ ਐਤਵਾਰ ਨੂੰ 5000 ਦੌੜਾਂ ਪੂਰੀਆਂ ਕੀਤੀਆਂ ਤੇ ਇਹ ਉਪਲਬਧੀ ਹਾਸਲ ਕਰਨ ਵਾਲੀ ਦੁਨੀਆ ਦੀ ਤੀਜੀ ਮਹਿਲਾ ਕ੍ਰਿਕਟਰ ਬਣ ਗਈ। ਟੇਲਰ ਨੇ ਐਤਵਾਰ ਨੂੰ ਨੈਸ਼ਨਲ ਸਟੇਡੀਅਮ ਕਰਾਚੀ 'ਚ ਪਾਕਿਸਤਾਨ ਦੌਰੇ 'ਚ ਪਾਕਿ ਖ਼ਿਲਾਫ਼ ਤੀਜੇ ਵਨ-ਡੇ ਮੈਚ 'ਚ ਇਹ ਉਪਲਬਧੀ ਹਾਸਲ ਕੀਤੀ।
ਭਾਰਤ ਦੀ ਮਹਿਲਾ ਕਪਤਾਨ ਮਿਤਾਲੀ ਰਾਜ 7391 ਦੌੜਾਂ ਦੇ ਨਾਲ ਚੋਟੀ 'ਤੇ ਹੈ ਜਿਸ ਤੋਂ ਬਾਅਦ ਦੂਜੇ ਨੰਬਰ 'ਤੇ 5992 ਦੌੜਾਂ ਦੇ ਨਾਲ ਇੰਗਲੈਂਡ ਦੀ ਚਾਰਲੋਟ ਮੈਰੀ ਐਡਵਡਸ ਤੇ ਤੀਜੇ ਸਥਾਨ 'ਤੇ 5024 ਦੌੜਾਂ ਦੇ ਨਾਲ ਵੈਸਟਇੰਡੀਜ਼ਦੇ ਸਟੈਫਨੀ ਟੇਲਰ ਹੈ।
ਮੈਚ ਦੀ ਗੱਲ ਕਰੀਏ ਤਾਂ ਵੈਸਟਇੰਡੀਜ਼ ਨੇ ਤੀਜੇ ਵਨ-ਡੇ ਮੈਚ 'ਚ ਪਾਕਿਸਤਾਨ ਨੂੰ 225/7 'ਤੇ ਰੋਕ ਦਿੱਤਾ। ਸ਼ਕੀਰਾ ਸੇਲਮਨ ਤੇ ਆਲੀਆ ਐਲੇਨੇ ਨੇ ਵੈਸਟਇੰਡੀਜ਼ ਨੇ ਦੋ-ਦੋ ਵਿਕਟਾਂ ਲਈਆਂ। ਪਾਕਿਸਤਾਨ ਲਈ ਮੁਨੀਬਾ ਅਲੀ ਤੇ ਆਲੀਆ ਰਿਆਜ਼ ਨੇ ਕ੍ਰਮਵਾਰ 58 ਤੇ 44 ਦੌੜਾਂ ਦੀ ਪਾਰੀ ਖੇਡੀ।
ਮੁਰਲੀਧਰਨ ਨੇ ਕੀਤੀ ਜੈਵਰਧਨੇ ਦੀ ਤਾਰੀਫ਼, ਕਿਹਾ-ਤੁਸੀਂ ਸ਼੍ਰੀਲੰਕਾ ਕ੍ਰਿਕਟ ਦੇ ਸਭ ਤੋਂ ਅਹਿਮ ਖਿਡਾਰੀ
NEXT STORY