ਨਵੀਂ ਦਿੱਲੀ– ਸਟਾਰ ਵਿਕਟਕੀਪਰ-ਬੱਲੇਬਾਜ਼ ਸੰਜੂ ਸੈਮਸਨ ਦੇ ਸੱਜੇ ਹੱਥ ਦੀ ਉਂਗਲ ਵਿਚ ਫ੍ਰੈਕਚਰ ਹੋ ਗਿਆ ਹੈ, ਜਿਸ ਕਾਰਨ ਉਹ ਇਕ ਮਹੀਨੇ ਤੋਂ ਵੱਧ ਸਮੇਂ ਤੱਕ ਕ੍ਰਿਕਟ ਤੋਂ ਦੂਰ ਰਹੇਗਾ ਤੇ ਆਗਾਮੀ ਰਣਜੀ ਟਰਾਫੀ ਕੁਆਰਟਰ ਫਾਈਨਲ ਵਿਚ ਵੀ ਨਹੀਂ ਖੇਡ ਸਕੇਗਾ। ਉਸ ਨੂੰ ਮੁੰਬਈ ਵਿਚ ਇੰਗਲੈਂਡ ਵਿਰੁੱਧ 5ਵੇਂ ਤੇ ਆਖਰੀ ਟੀ-20 ਕੌਮਾਂਤਰੀ ਮੈਚ ਦੌਰਾਨ ਉਂਗਲ ਵਿਚ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਦੀ ਗੇਂਦ ਲੱਗੀ ਸੀ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਪੋਸਟ ਨੇ ਛੇੜੀ ਨਵੀਂ ਚਰਚਾ, ਲਿਖਿਆ- 5 ਮਹੀਨਿਆਂ ਦੇ ਅੰਦਰ...
ਪਤਾ ਲੱਗਾ ਹੈ ਕਿ ਸੈਮਸਨ ਤਿਰੂਵਨੰਤਪੁਰਮ ਪਰਤ ਗਿਆ ਹੈ ਤੇ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਵਿਚ ਰਿਹੈਬਿਲੀਟੇਸ਼ਨ ਪੂਰੀ ਕਰਨ ਤੋਂ ਬਾਅਦ ਵੀ ਟ੍ਰੇਨਿੰਗ ਸ਼ੁਰੂ ਕਰੇਗਾ। ਮੁਕਾਬਲੇਬਾਜ਼ੀ ਕ੍ਰਿਕਟ ਵਿਚ ਵਾਪਸੀ ਤੋਂ ਪਹਿਲਾਂ ਉਸ ਨੂੰ ਐੱਨ. ਸੀ. ਏ. ਦੀ ਮਨਜ਼ੂਰੀ ਦੀ ਲੋੜ ਪਵੇਗੀ।
ਇਹ ਵੀ ਪੜ੍ਹੋ : ਕ੍ਰਿਕਟਰ ਪੁੱਤ ਦੇ ਕਰੋੜਾਂ ਰੁਪਏ ਦੇ ਬੰਗਲੇ 'ਚ ਨਹੀਂ ਰਹਿਣਾ ਚਾਹੁੰਦੇ ਮਾਪੇ! ਆਪ ਦੱਸੀ ਵਜ੍ਹਾ
ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਇਕ ਸੂਤਰ ਨੇ ਨਾਂ ਨਾ ਜ਼ਾਹਿਰ ਕਰਨ ਦੀ ਸ਼ਰਤ ’ਤੇ ਦੱਸਿਆ,‘‘ਸੈਮਸਨ ਦੇ ਸੱਜੇ ਹੱਥ ਦੀ ਉਂਗਲ ਵਿਚ ਫ੍ਰੈਕਚਰ ਹੋ ਗਿਆ ਹੈ। ਉਸ ਨੂੰ ਨੈੱਟ ’ਤੇ ਅਭਿਆਸ ਸ਼ੁਰੂ ਕਰਨ ਵਿਚ 5 ਤੋਂ 6 ਹਫਤੇ ਲੱਗਣਗੇ। ਇਸ ਲਈ ਉਸਦੇ 8 ਤੋਂ 12 ਫਰਵਰੀ ਤੱਕ ਪੁਣੇ ਵਿਚ ਕੇਰਲ (ਜੰਮੂ-ਕਸ਼ਮੀਰ ਵਿਰੁੱਧ) ਦੇ ਰਣਜੀ ਟਰਾਫੀ ਕੁਆਟਰ ਫਾਈਨਲ ਵਿਚ ਖੇਡਣ ਦੀ ਕੋਈ ਸੰਭਾਵਨਾ ਨਹੀਂ ਹੈ।’’ਜ਼ਿਕਰਯੋਗ ਹੈ ਕਿ ਸੈਮਸਨ ਦਾ ਇੰਗਲੈਂਡ ਵਿਰੁੱਧ ਟੀ-20 ਸੀਰੀਜ਼ ਵਿਚ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ ਤੇ ਉਹ ਵਨ ਡੇ ਟੀਮ ਦਾ ਹਿੱਸਾ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਧਾਕੜ ਖਿਡਾਰੀ ਨੇ 24 ਘੰਟਿਆਂ ਦੇ ਅੰਦਰ 2 ਦੇਸ਼ਾਂ 'ਚ ਖੇਡਿਆ ਮੈਚ, ਤੈਅ ਕੀਤੀ ਲੰਮੀ ਦੂਰੀ
NEXT STORY