ਨਵੀਂ ਦਿੱਲੀ— ਕ੍ਰਿਕਟ ਆਸਟਰੇਲੀਆ ਅਤੇ ਆਸਟਰੇਲੀਅਨ ਕ੍ਰਿਕਟ ਐਸੋਸੀਏਸ਼ਨ ਵਿਚਾਲੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸੀ.ਏ. ਨੇ ਆਪਣੇ ਕ੍ਰਿਕਟਰਾਂ ਲਈ ਮੈਂਮੋਰੈਡਮ ਆਫ ਅੰਡਰਸਟੈਂਡਿੰਗ 'ਚ ਦਸਤਖਤ ਕਰਨ ਲਈ 30 ਜੂਨ ਦੀ ਡੈੱਡਲਾਈਨ ਰੱਖੀ ਹੈ, ਪਰ ਜ਼ਿਆਦਾਤਰ ਕ੍ਰਿਕਟਰ ਇਸ ਨੂੰ ਆਪਣੇ ਹਿੱਤਾਂ ਲਈ ਸਹੀ ਨਹੀਂ ਸਮਝਦੇ। ਆਸਟਰੇਲੀਆ ਦੇ ਧਮਾਕੇਦਾਰ ਓਪਨਰ ਡੇਵਿਡ ਵਾਰਨਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ 30 ਜੂਨ ਤੋਂ ਬਾਅਦ ਅਸੀਂ ਬੇਰੋਜ਼ਗਾਰ ਹੋ ਜਾਵਾਂਗੇ।
ਆਸਟਰੇਲੀਆਈ ਕ੍ਰਿਕਟਰਾਂ ਦੇ ਭਵਿੱਖ 'ਤੇ ਮੰਡਰਾ ਰਹੇ ਇਸ ਅਨਿਸ਼ਿਚਤਤਾ ਦੇ ਦੌਰ ਵਿਚਾਲੇ ਟੀਮ ਦੇ ਕਪਤਾਨ ਸਟੀਵ ਸਮਿੱਥ ਨੂੰ ਬੁੱਧਵਾਰ ਨੂੰ ਕ੍ਰਿਕਟ ਨਾਲ ਮਿਲਦੇ-ਜੁਲਦੇ ਖੇਡ ਬੇਸ ਬਾਲ 'ਤੇ ਹੱਥ ਅਜਮਾਉਂਦੇ ਹੋਏ ਦੇਖਿਆ ਗਿਆ। ਸਮਿੱਥ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸਦਾ ਵੀਡੀਓ ਜਾਰੀ ਕਰਦੇ ਹੋਏ ਕੈਪਸ਼ਨ ਦਿੱਤਾ ਹੈ, ''ਬੈਟਿੰਗ ਪ੍ਰੈਕਟਿਸ ਇਨ ਨਿਊਜ਼ਾਰਕ #switchhitter.'
ਕੁੰਬਲੇ ਅਤੇ ਕੋਹਲੀ ਦੇ ਵਿਵਾਦ 'ਤੇ ਗਾਂਗੁਲੀ ਨੇ ਤੋੜੀ ਚੁੱਪੀ
NEXT STORY