ਮਿਆਮੀ, (ਬਿਊਰੋ)— ਸਲੋਏਨੇ ਸਟੀਫਨਸ ਨੇ ਵਿਸ਼ਵ 'ਚ ਤੀਜੇ ਨੰਬਰ ਦੀ ਖਿਡਾਰਨ ਗਰਬਾਈਨ ਮੁਗੂਰਾਜਾ ਨੂੰ ਹਰਾ ਕੇ ਮਿਆਮੀ ਓਪਨ ਟੈਨਿਸ ਟੂਰਨਾਮੈਂਟ 'ਚ ਦਰਜਾ ਪ੍ਰਾਪਤ ਖਿਡਾਰੀਆਂ ਦੇ ਬਾਹਰ ਹੋਣ ਦਾ ਸਿਲਸਿਲਾ ਜਾਰੀ ਰਖਿਆ। ਯੂ.ਐੱਸ. ਓਪਨ ਚੈਂਪੀਅਨ ਸਟੀਫਨਸ ਨੇ ਸਪੇਨ ਦੀ ਮੌਜੂਦਾ ਵਿੰਬਲਡਨ ਚੈਂਪੀਅਨ ਮੁਗੂਰੂਜਾ ਨੂੰ 6-3, 6-4 ਨਾਲ ਹਰਾ ਕੇ ਕੁਆਰਟਰਫਾਈਨਲ 'ਚ ਪ੍ਰਵੇਸ਼ ਕੀਤਾ। ਵਿਸ਼ਵ 'ਚ 12ਵੇਂ ਨੰਬਰ ਦੀ ਅਮਰੀਕਨ ਖਿਡਾਰਨ ਸਟੀਫਨਸ ਦਾ ਸਾਹਮਣਾ ਹੁਣ ਜਰਮਨੀ ਦੀ ਐਂਜੇਲਿਕ ਕਰਬਰ ਨਾਲ ਹੋਵੇਗਾ ਜਿਨ੍ਹਾਂ ਨੇ ਚੀਨ ਦੀ ਵਾਂਗ ਯਫਾਨ ਨੂੰ 6-7 (1/7), 7-6 (7/5), 6-3 ਨਾਲ ਹਰਾਉਣ ਲਈ ਖੂਬ ਪਸੀਨਾ ਵਹਾਇਆ। ਵੀਨਸ ਵਿਲੀਅਮਸ ਵੀ ਕੁਆਰਟਰਫਾਈਨਲ 'ਚ ਪਹੁੰਚ ਗਈ ਹੈ। ਉਨ੍ਹਾਂ ਨੇ ਬ੍ਰਿਟੇਨ ਦੀ ਯੋਹਾਨਾ ਕੋਂਟਾ ਨੂੰ 5-7, 6-1, 6-2 ਨਾਲ ਹਰਾਇਆ।
ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਨੇ ਪੋਲੈਂਡ ਦੀ ਐਗਨੀਸਕਾ ਰਾਦਵਾਂਸਕਾ ਨੂੰ 6-2, 6-2 ਨਾਲ ਹਰਾ ਕੇ ਅੰਤਿਮ ਅੱਠ 'ਚ ਪ੍ਰਵੇਸ਼ ਕੀਤਾ। ਕਜ਼ਾਖਸਤਾਨ ਦੀ ਜ਼ਰੀਨਾ ਡਾਇਸ ਦੇ ਅੱਧੇ ਮੈਚ ਤੋਂ ਹਟ ਜਾਣ ਦੇ ਕਾਰਨ ਚੈੱਕ ਗਣਰਾਜ ਦੀ ਪੰਜਵਾਂ ਦਰਜਾ ਪ੍ਰਾਪਤ ਕਾਰੋਲਿਨਾ ਪਿਲਿਸਕੋਵਾ ਨੇ ਕੁਆਰਟਰਫਾਈਨਲ 'ਚ ਜਗ੍ਹਾ ਬਣਾਈ। ਜਦੋਂ ਜ਼ਰੀਨਾ ਨੇ ਹੱਟਣ ਦਾ ਫੈਸਲਾ ਕੀਤਾ ਤੱਦ ਪਿਲਿਸਕੋਵਾ 6-2, 2-1 ਨਾਲ ਅੱਗੇ ਚਲ ਰਹੀ ਸੀ। ਯੂਕ੍ਰੇਨ ਦੀ ਚੌਥਾ ਦਰਜਾ ਪ੍ਰਾਪਤ ਇਲੀਨਾ ਸਵਿਤਲੋਨਾ ਨੇ ਆਸਟਰੇਲੀਆ ਦੀ ਐਸ਼ਲੀਗ ਬਾਰਟੀ ਨੂੰ 7-5, 6-4 ਨਾਲ ਜਦਕਿ ਅਮਰੀਕਾ ਦੀ ਡੈਨੀਅਲੀ ਕੋਲਿੰਸਨੇ ਨੇ ਪਿਊਰਟੋਰਿਕਾ ਦੀ ਮੋਨਿਕਾ ਪੁਈਗ ਨੂੰ 3-6, 6-4, 6-2 ਨਾਲ ਹਰਾ ਕੇ ਅੰਤਿਮ ਅੱਠ 'ਚ ਜਗ੍ਹਾ ਬਣਾਈ।
ਬਾਲ ਟੈਂਪਰਿੰਗ ਤੋਂ ਬਾਅਦ ਅਫਰੀਕਾ ਖਿਲਾਫ ਚੌਥੇ ਟੈਸਟ ਲਈ ਇਹ ਖਿਡਾਰੀ ਟੀਮ 'ਚ ਸ਼ਾਮਲ
NEXT STORY